image caption:

ਸੰਯੁਕਤ ਅਰਬ ਅਮੀਰਾਤ ਨੇ ਅਦਾਲਤਾਂ 'ਚ ਹਿੰਦੀ ਨੂੰ ਤੀਜੀ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ

ਦੁਬਈ-  ਸੰਯੁਕਤ ਅਰਬ ਅਮੀਰਾਤ ਨੇ Îਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ ਅਰਬੀ ਅਤੇ ਅੰਗਰੇਜ਼ੀ ਤੋਂ ਬਾਅਦ ਹਿੰਦੀ ਨੂੰ ਅਪਣੀ ਅਦਾਲਤਾਂ ਵਿਚ ਤੀਜੀ ਅਧਿਕਾਰਕ ਭਾਸ਼ਾ ਦੇ ਰੂਪ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਹ ਕਦਮ ਨਿਆ ਤੱਕ ਪਹੁੰਚ ਵਧਾਉਣ ਦੇ ਲਿਹਾਜ਼ ਨਾਲ ਚੁੱਕਿਆ ਗਿਆ ਹੈ। ਆਬੂਧਾਬੀ ਨਿਆ ਵਿਭਾਗ ਨੇ ਕਿਹਾ ਕਿ ਉਸ ਨੇ ਕਿਰਤ ਕੇਸਾਂ ਅਰਬੀ ਅਤੇ ਅੰਗਰੇਜ਼ੀ ਦੇ ਨਾਲ ਹਿੰਦੀ ਭਾਸ਼ਾ ਨੂੰ ਸ਼ਾਮਲ ਕਰਕੇ ਅਦਾਲਤਾਂ ਸਾਹਮਣੇ ਦਾਅਵਿਆਂ ਦੇ ਬਿਆਨ ਦੇ ਲਈ ਭਾਸ਼ਾ ਦੇ ਮਾਧਿਅਮ ਦਾ ਵਿਸਤਾਰ ਕਰ ਦਿੱਤਾ ਹੈ। ਇਸ ਦਾ ਮਕਸਦ ਹਿੰਦੀ ਭਾਸ਼ੀ ਲੋਕਾਂ ਨੂੰ ਮੁਕਦਮੇ ਦੀ ਪ੍ਰਕਿਰਿਆ, ਉਨ੍ਹਾਂ ਦੇ ਅਧਿਕਾਰਾਂ ਅਤੇ ਫ਼ਰਜਾਂ ਦੇ ਬਾਰੇ ਵਿਚ ਸਿੱਖਣ ਵਿਚ ਮਦਦ  ਕਰਨਾ ਹੈ। ਯੂਏਈ ਦੀ 90 ਲੱਖ ਦੀ ਆਬਾਦੀ ਵਿਚ ਕਰੀਬ ਦੋ ਤਿਹਾਈ ਪਰਵਾਸੀ ਹਨ। ਏਡੀਜੇਪੀ ਦੇ ਅਵਰ ਸਕੱਤਰ ਯੂਸੁਫ ਸਈਦ ਅਲ ਅਬਰੀ ਨੇ ਕਿਹ ਕਿ ਦਾਅਵਾ ਸ਼ੀਟ, ਸ਼ਿਕਾਇਤਾਂ ਅਤੇ ਅਪੀਲਾਂ ਦੇ ਲਈ ਬਹੂਭਾਸ਼ਾ ਲਾਗੂ ਕਰਨ ਦਾ ਮਕਸਦ ਪਲਾਨ 2021 ਦੀ ਤਰਜ਼ 'ਤੇ ਨਿਆਇਕ ਸੇਵਾਵਾਂ ਦਾ ਵਿਸਤਾਰ ਅਤੇ ਮੁਕਦਮਾ ਪ੍ਰਕਿਰਿਆ ਵਿਚ ਪਾਰਦਰਸ਼ਤਾ ਵਧਾਉਣਾ ਹੈ।  ਯੂਏਈ ਵਿਚ ਭਾਰਤੀ ਲੋਕਾਂ ਦੀ ਗਿਣਤੀ 26 ਲੱਖ ਹੈ। ਇਹ ਗਿਣਤੀ ਦੇਸ਼ ਦੀ ਕੁੱਲ ਅਬਾਦੀ ਦੀ 30 ਫ਼ੀਸਦੀ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਪਰਵਾਸੀ ਭਾਈਚਾਰਾ ਹੈ।