image caption:

ਅਫ਼ਗਾਨਿਸਤਾਨ ਵਿਚ ਅੱਤਵਾਦੀਆਂ ਵਲੋਂ ਹਵਾਈ ਹਮਲਾ, 21 ਨਾਗਰਿਕਾਂ ਦੀ ਮੌਤ

ਕਾਬੁਲ-  ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਦੱਖਣੀ ਹੇਲਮੰਡ ਸੂਬੇ ਵਿਚ ਹੋਏ ਹੋਏ ਹਵਾਈ ਹਮਲੇ ਵਿਚ ਔਰਤਾਂ ਅਤੇ ਬੱਚਿਆਂ ਸਮੇਤ 21 ਨਾਗਰਿਕਾਂ ਦੀ ਮੌਤ ਹੋ ਗਈ। ਹੇਲਮੰਡ ਸੂਬੇ ਤੋਂ ਸਾਂਸਦ ਮੁਹੰਮਦ ਹਾਸ਼ਿਮ ਅਲਕੋਜਈ ਨੇ ਐਤਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਦੋ ਹਵਾਈ ਹਮਲੇ ਹੋਏ ਜਿਨਾਂ ਵਿਚੋਂ Îਇੱਕ ਵਿਚ 13 ਅਤੇ ਦੂਜੇ ਹਮਲੇ ਵਿਚ 8 ਨਾਗਰਿਕਾਂ ਦੀ ਮੌਤ ਹੋ ਗਈ। ਦੋਵੇਂ ਹਵਾਈ ਹਮਲੇ ਸੰਗਿਨ ਜ਼ਿਲ੍ਹੇ ਵਿਚ ਉਸ ਸਮੇਂ ਕੀਤੇ ਗਏ ਜਦ ਨਾਟੋ ਦੇ ਸਮਰਥਨ ਵਾਲੇ ਅਫ਼ਗਾਨ ਬਲਾਂ ਅਤੇ ਤਾਲਿਬਾਨ ਦੇ ਵਿਚ ਮੁਠਭੇੜ ਚਲ ਰਹੀ ਸੀ।  ਅਲਕੋਜਈ ਨੇ ਦੱਸਿਆ ਕਿ ਹਵਾਈ ਹਮਲਿਆਂ ਵਿਚ ਘੱਟ ਤੋਂ ਘੱਟ ਪੰਜ ਹੋਰ ਲੋਕ ਵੀ ਜ਼ਖਮੀ ਹੋਏ ਹਨ। ਰਾਜਪਾਲ ਦੇ ਬੁਲਾਰੇ ਵੁਮਰ ਜਵਾਕ ਨੇ ਦੱਸਿਆ ਕਿ ਅੱਤਵਾਦੀਆ ਨੇ ਅਚਾਨਕ ਇੱਕ ਗੈਰ ਸੈਨਿਕ ਇਲਾਕੇ ਤੋਂ ਅਫਗਾਨ ਬਲਾਂ 'ਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ।  ਉਨ੍ਹਾਂ ਨੇ ਹਵਾਈ ਹਮਲਿਆਂ ਵਿਚ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।