image caption:

ਮੌਂਟਰੀਅਲ ਦੀ ਇਮਾਰਤ 'ਚ ਲੱਗੀ ਅੱਗ, ਤਿੰਨ ਮੌਤਾਂ, 14 ਜ਼ਖ਼ਮੀ

ਮੌਂਟਰੀਅਲ- ਮੌਂਟਰੀਅਲ ਦੇ ਦੱਖਣੀ ਇਲਾਕੇ 'ਚ ਸਥਿਤ ਲੌਂਗਓਇਲ ਦੇ ਇੱਕ ਅਪਰਟਮੈਂਟ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖ਼ਮੀ ਹੋ ਗਏ, ਜਿਨ&bullਾਂ 'ਚ ਹਸਪਤਾਲ ਭਰਤੀ ਕਰਵਾਇਆ ਗਿਆ।
ਇਸ ਘਟਨਾ ਸਬੰਧੀ ਫ਼ਾਇਰ ਬ੍ਰਿਗੇਡ ਦੀ ਟੀਮ ਨੂੰ ਰਾਤੀ ਕਰੀਬ 1 ਵਜੇ ਸੂਚਨਾ ਮਿਲੀ ਤੇ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਅੱਗ ਕਾਫ਼ੀ ਭੜਕ ਗਈ ਸੀ। ਇਸ ਤੋਂ ਇਲਾਵਾ ਇਸ ਦਾ ਧੂੰਆਂ ਹੋਰ ਅਪਾਰਟਮੈਂਟਾਂ 'ਚ ਵੀ ਜਾਣ ਕਾਰਨ ਥਾਂ-ਥਾਂ ਫ਼ਾਇਰ ਅਲਾਰਮ ਵੱਜ ਰਹੇ ਸਨ। ਲੌਂਗਓਇਲ ਫ਼ਾਇਰ ਕਰਮੀਆਂ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਉਨ&bullਾਂ ਨੇ ਸਭ ਤੋਂ ਪਹਿਲਾਂ ਇਮਾਰਤ 'ਚੋਂ ਲੋਕਾਂ ਨੂੰ ਬਾਰ ਕੱਢਣਾ ਸ਼ੁਰੂ ਕੀਤਾ ਅਤੇ ਜਦੋਂ ਉਹ ਤੀਜੀ ਮੰਜ਼ਿਲ 'ਤੇ ਗਏ ਤਾਂ ਉੱਥੇ ਤਿੰਨ ਜਣੇ ਬੇਹੋਸ਼ ਹੋਏ ਪਏ ਸਨ। ਬਾਹਰ ਕੱਢ ਕੇ ਇਨ&bullਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਤਿੰਨਾਂ ਨੂੰ ਹੀ ਮ੍ਰਿਤਕ ਐਲਾਨ ਦਿੱਤਾ। ਇਨ&bullਾਂ ਤੋਂ ਇਲਾਵਾ ਹੋਰ 14 ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜੋ ਖ਼ਤਰੇ ਤੋਂ ਬਾਹਰ ਹਨ। ਇਨ&bullਾਂ 'ਚੋਂ ਕੁੱਝ ਤਾਂ ਝੁਲਸ ਗਏ ਹਨ, ਜਦੋਂ ਕਿ ਕੁੱਝ ਦੇ 'ਬਾਲਕਨੀ' 'ਚੋਂ ਛਲਾਂਗ ਮਾਰਨ ਉਨ&bullਾਂ ਦੀਆਂ ਲੱਤਾਂ ਟੁੱਟ ਗਈਆਂ। ਕੁੱਝ ਘੰਟਿਆਂ ਦੀ ਮਿਹਨਤ ਤੋਂ ਬਾਅਦ ਫ਼ਾਇਰ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ। ਦੱਸਿਆ ਜਾ ਰਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ ਲਈ 80 ਦੇ ਕਰੀਬ ਫ਼ਾਇਰ-ਫਾਇਟਰਜ਼ ਨੂੰ ਬੁਲਾਉਣਾ ਪਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਤੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।