image caption:

ਰੇਲ ਹਾਦਸੇ ਤੋਂ ਬਾਅਦ ਕੈਨੇਡਾ ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਔਟਵਾ- ਬੀਤੇ ਦਿਨੀਂ ਬ੍ਰਿਟਿਸ਼ ਕੋਲੰਬੀਆ 'ਚ ਇੱਕ ਭਿਆਨਕ ਟਰੇਨ ਹਾਦਸਾ ਹੋਇਆ ਸੀ, ਜਿਸ ਤੋਂ ਬਾਅਦ ਟ੍ਰਾਂਸਪੋਰਟ ਕੈਨੇਡਾ ਨੇ ਨਿਯਮਾਂ 'ਚ ਕੁੱਝ ਬਦਲਾਅ ਕੀਤਾ ਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਟ੍ਰਾਂਸਪੋਰਟ ਮਨਿਸਟਰ ਮਾਰਕ ਗਾਰਨੋ ਨੇ ਕਿਹਾ ਕਿ ਪਹਾੜੀ ਇਲਾਕਿਆਂ ਜਾਂ ਢਲਾਣ ਵਾਲੀ ਥਾਂ 'ਤੇ ਟਰੇਨ ਪਾਰਕ ਕਰਨ ਦੌਰਾਨ 'ਹੈਂਡਬ੍ਰੇਕ' ਲਗਾਉਣੇ ਜ਼ਰੂਰੀ ਹੋਣਗੇ। ਉਨ&bullਾਂ ਕਿਹਾ ਕਿ ਸਾਡੇ ਵਿਭਾਗ ਵੱਲੋਂ ਇਹ ਫ਼ੈਸਲਾ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ&bullਾਂ ਕਿਹਾ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਣਗੇ ਤੇ ਜਿੰਨੀ ਦੇਰ ਤੱਕ ਜ਼ਰੂਰਤ ਹੋਈ ਲਾਗੂ ਰਹਿਣਗੇ। ਨਾਲ ਹੀ ਉਨ&bullਾਂ ਜਾਣਕਾਰੀ ਦਿੱਤੀ ਕਿ ਬੀਤੇ ਦਿਨੀਂ ਟਰੇਨ ਹਾਦਸੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਤੋਂ ਬਾਅਦ ਇਹ ਜਾਂਚ ਕੀਤੀ ਜਾਵੇਗੀ ਕਿ ਘਟਨਾ 'ਚ 'ਕੈਨੇਡਾ ਲੇਬਰ ਕੋਡ' ਅਤੇ 'ਰੇਲਵੇ ਸੇਫ਼ਟੀ ਐਕਟ' ਦੇ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕੀਤੀ ਗਈ। ਦੱਸਣਾ ਬਣਦਾ ਹੈ ਕਿ ਬੀਤੇ ਸੋਮਵਾਰ ਨੂੰ ਹੋਏ ਹਾਦਸੇ ਦੌਰਾਨ ਟਰੇਨ ਟਰੈਕ ਤੋਂ ਹੇਠਾਂ ਉਤਰ ਗਈ ਸੀ ਤੇ 'ਕਿਕਿੰਗ ਹੌਰਸ ਰਿਵਰ' ਵਿੱਚ ਜਾ ਡਿੱਗੀ ਸੀ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਜਾਨ ਚਲ ਗਈ। ਗਾਰਨੋ ਨੇ ਕਿਹਾ ਕਿ ਮੈਂ ਇਸ ਸਬੰਧੀ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਰੇਲ ਸਰੁੱਖਿਆ ਮੇਰੇ ਲਈ ਸਭ ਤੋਂ ਅਹਿਮ ਹੈ ਅਤੇ ਇਸ ਖੇਤਰ 'ਚ ਲੋੜੀਂਦੇ ਕਦਮ ਉਠਾਉਣ ਸਮੇਂ ਮੈਂ ਕਦੇ ਵੀ ਨਹੀਂ ਝਿਜਕਾਂਗਾ। ਉਕਤ ਟਰੇਨ ਹਾਦਸੇ ਸਬੰਧੀ ਵੀ ਉਨ&bullਾਂ ਨੇ ਲਗਾਤਾਰ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਵਿਸ਼ੇਸ਼ ਅਧਿਕਾਰੀ ਨੂੰ ਨਿਯੁਕਤ ਕੀਤਾ ਹੈ। ਉਨ&bullਾਂ ਕਿਹਾ ਕਿ ਸਾਡੇ ਵਿਭਾਗ ਵੱਲੋਂ ਲਿਆ ਗਿਆ ਫ਼ੈਸਲਾ ਸਰਦ ਰੁੱਤ 'ਚ ਬਹੁਤ ਜ਼ਿਆਦਾ ਅਸਰਦਾਰ ਸਾਬਤ ਹੋ ਸਕਦਾ ਹੈ, ਕਿਉਂਕਿ ਅਜਿਹੇ ਦਿਨਾਂ 'ਚ ਟਰੇਨ ਦਾ 'ਏਅਰ ਬ੍ਰੇਕ ਸਿਸਟਮ' ਪ੍ਰਭਾਵਤ ਹੋ ਸਕਦਾ ਹੈ। ਕਿਉਂਕਿ ਇੱਕ ਰਿਪੋਰਟ 'ਚ ਇਹ ਖ਼ੁਲਾਸਾ ਹੋ ਚੁੱਕਾ ਹੈ ਕਿ ਸਰਦੀ ਦੇ ਮੌਸਮ ਦੌਰਾਨ 'ਏਅਰ ਲੀਕੇਜ' ਦੀ ਗਤੀ 'ਚ ਤੇਜ਼ੀ ਆ ਜਾਂਦੀ ਹੈ।