image caption:

ਰੇਲ ਮੰਤਰੀ ਨੇ ਤੇਜ਼ ਸਪੀਡ ਵਿਖਾਉਣ ਲਈ ਗੱਡੀ ਦਾ ਇੱਕ ਫਰਜੀ ਵੀਡੀਓ ਸ਼ੇਅਰ ਕੀਤਾ

ਨਵੀਂ ਦਿੱਲੀ- ਕਰੀਬ 24 ਘੰਟੇ ਪਹਿਲਾਂ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਬਿਜਲੀ ਦੀ ਰਫ਼ਤਾਰ ਨਾਲ ਭੱਜਦੀ ਵੰਦੇ ਭਾਰਤ ਐਕਸਪ੍ਰੈਸ ਦਾ ਇਕ ਵੀਡੀਓ ਅਪਣੇ ਟਵਿਟਰ ਅਕਾਊਂਟ ਉੱਤੇ ਸ਼ੇਅਰ ਕੀਤਾ ਸੀ। ਇਸ ਵੀਡੀਓ ਵਿੱਚ ਉਨ੍ਹਾਂ ਨੇ ਟ੍ਰੇਨ ਨੂੰ ਪਲੇਨ ਵਰਗੀ ਰਫਤਾਰ ਵਾਲੀ ਦੱਸਿਆ ਸੀ। ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੇ ਇਸ ਦਾਅਵੇ ਨੂੰ ਰੱਦ ਕਰ ਦਿਤਾ ਅਤੇ ਕਈ ਯੂਜ਼ਰਸ ਨੇ ਇਹ ਦਾਅਵਾ ਕਰ ਦਿੱਤਾ ਹੈ ਕਿ ਕੇਂਦਰੀ ਮੰਤਰੀ ਨੇ ਜੋ ਵੀਡੀਓ ਸ਼ੇਅਰ ਕੀਤਾ ਹੈ, ਉਹ ਫਾਸਟ ਫਾਰਵਰਡ ਮੋਡ ਵਿੱਚ ਪਾਇਆ ਗਿਆ ਹੈ।
ਵਰਨਣ ਯੋਗ ਹੈ ਕਿ ਐਤਵਾਰ (10 ਫਰਵਰੀ) ਨੂੰ ਪਿਊਸ਼ ਗੋਇਲ ਨੇ ਵੀਡੀਓ ਸ਼ੇਅਰ ਕਰ ਕੇ ਲਿਖਿਆ ਸੀ ਕਿ &lsquoਇਹ ਇਕ ਪੰਛੀ ਹੈ। ਇਹ ਇਕ ਜਹਾਜ਼ ਹੈ। ਮੇਕ ਇਨ ਇੰਡੀਆ ਦੀ ਪਹਿਲ ਨਾਲ ਬਣੀ ਭਾਰਤ ਦੀ ਪਹਿਲੀ ਸੈਮੀ ਹਾਈ ਸਪੀਡ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਬਿਜਲੀ ਦੀ ਰਫ਼ਤਾਰ ਨਾਲ ਗੁਜ਼ਰਦੇ ਵੇਖੋ।&rsquo ਵੀਡੀਓ ਸੋਸ਼ਲ ਮੀਡੀਆ ਵਿੱਚ ਖੂਬ ਵਾਇਰਲ ਹੋਇਆ ਹੈ। ਇਹ ਵੀਡੀਓ ਭਾਜਪਾ ਦੇ ਕੌਮੀ ਜਰਨਲ ਸਕੱਤਰ ਰਾਮ ਮਾਧਵ ਨੇ ਵੀ ਸ਼ੇਅਰ ਕੀਤਾ ਹੈ, ਪਰ ਕਈ ਟਵਿਟਰ ਯੂਜ਼ਰਸ ਨੇ ਵੀਡੀਓ ਨਾਲ ਛੇੜਛਾੜ ਦਾ ਦੋਸ਼ ਲਾਇਆ ਹੈ। ਅਭੀਸ਼ੇਕ ਜਾਇਸਵਾਲ ਨਾਮ ਦੇ ਟਵਿਟਰ ਯੂਜ਼ਰ ਨੇ ਇਹ ਦਾਅਵਾ ਕੀਤਾ ਕਿ ਸ਼ੇਅਰ ਕੀਤਾ ਗਿਆ ਵੀਡੀਓ ਉਨ੍ਹਾਂ ਦਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਨਾਲ ਛੇੜਛਾੜ ਕੀਤੀ ਅਤੇ ਇਸ ਨੂੰ ਸਪੀਡ ਤੋਂ ਦੁੱਗਣਾ ਫਾਰਵਰਡ ਕੀਤਾ ਗਿਆ ਹੈ। ਜਾਇਸਵਾਲ ਨੇ ਇਸ ਦਾਅਵੇ ਦੀ ਪੁਸ਼ਟੀ ਲਈ ਇਕ ਵੀਡੀਓ ਦਾ ਲਿੰਕ ਦਿੱਤਾ ਹੈ। ਕਈ ਯੂਜ਼ਰਸ ਨੇ ਟ੍ਰੇਨ-18 ਪ੍ਰਾਜੈਕਟ ਲਈ ਕੇਂਦਰ ਸਰਕਾਰ ਦੀ ਸਿਫਤ ਕੀਤੀ, ਪਰ ਨਕਲੀ ਵੀਡੀਓ ਸ਼ੇਅਰ ਕਰਨ ਲਈ ਰੇਲ ਮੰਤਰੀ ਦੀ ਨਿੰਦਾ ਕੀਤੀ। ਇਕ ਯੂਜ਼ਰ ਨੇ ਲਿਖਿਆ ਕਿ ਟ੍ਰੇਨ ਨੂੰ ਸੁਪਰ ਫਾਸਟ ਵਿਖਾਉਣ ਲਈ ਵੀਡੀਓ ਫਾਸਟ ਫਾਰਵਰਡ ਮੋਡ ਵਿੱਚ ਐਡ ਕੀਤੀ ਗਈ ਹੈ। ਇਕ ਯੂਜ਼ਰ ਲਿਖਦੇ ਹਨ ਕਿ &lsquoਵੇਖਣਾ ਐਡੀਟਿਡ ਵੀਡੀਓ ਵਿੱਚ ਕਿਤੇ ਡੀਰੇਲ ਨਾ ਹੋ ਜਾਵੇ।&rsquo