image caption:

ਸੀ ਬੀ ਆਈ ਦੀ ਅਰਜ਼ੀ ਉੱਤੇ ਮੋਈਨ ਕੁਰੈਸ਼ੀ ਨੂੰ ਹਾਈ ਕੋਰਟ ਦਾ ਨੋਟਿਸ ਜਾਰੀ

ਨਵੀਂ ਦਿੱਲੀ- ਜਾਂਚ ਏਜੰਸੀ ਸੀ ਬੀ ਆਈ ਦੀ ਪਟੀਸ਼ਨ ਉੱਤੇ ਦਿੱਲੀ ਹਾਈ ਕੋਰਟ ਨੇ ਅੱਜ ਸੋਮਵਾਰ ਨੂੰ ਮੀਟ ਕਾਰੋਬਾਰੀ ਮੋਈਨ ਕੁਰੈਸ਼ੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਸੀ ਬੀ ਆਈ ਨੇ ਉਹ ਜ਼ਮਾਨਤ ਦੀ ਰਕਮ ਵਧਾਉਣ ਦੀ ਅਪੀਲ ਕੀਤੀ ਹੈ, ਜੋ ਕੁਰੈਸ਼ੀ ਨੇ ਵਿਦੇਸ਼ ਯਾਤਰਾ ਕਰਨ ਲਈ ਜਮ੍ਹਾ ਕਰਾਉਣੀ ਹੈ।
ਜਸਟਿਸ ਚੰਦਰਸ਼ੇਖਰ ਨੇ ਮੋਈਨ ਕੁਰੈਸ਼ੀ ਤੋਂ ਏਜੰਸੀ ਦੀ ਪਟੀਸ਼ਨ ਉੱਤੇ ਜਵਾਬ ਮੰਗਿਆ ਹੈ। ਪਟੀਸ਼ਨ ਵਿੱਚ ਯੂ ਏ ਈ ਅਤੇ ਪਾਕਿਸਤਾਨ ਜਾਣ ਦੀ ਮਨਜ਼ੂਰੀ ਲਈ ਕੁਰੈਸ਼ੀ ਦੀ ਵਿਦੇਸ਼ ਜਾਣ ਦੀ ਜ਼ਮਾਨ ਰਕਮ ਨੂੰ 2 ਕਰੋੜ ਤੋਂ ਵਧਾ ਕੇ 6 ਕਰੋੜ ਕਰਨ ਦੀ ਮੰਗ ਕੀਤੀ ਗਈ ਹੈ। ਮੋਈਨ ਕੁਰੈਸ਼ੀ ਨੂੰ ਪਿੱਛੇ ਜਿਹੇ ਗਲਫ਼ ਫੂਡ ਫੈਸਟੀਵਲ ਵਿੱਚ ਹਿੱਸਾ ਲੈਣ ਲਈ 15 ਤੋਂ 23 ਫਰਵਰੀ ਤੱਕ ਯੂ ਏ ਈ ਜਾਣ ਅਤੇ ਭਤੀਜੀ ਦੇ ਵਿਆਹ ਲਈ 6 ਤੋਂ 20 ਮਾਰਚ ਤੱਕ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਗਈ ਸੀ। ਅਦਾਲਤ ਨੇ ਉਸ ਨੂੰ ਬੈਂਕ ਗਾਰੰਟੀ ਵਜੋਂ 2 ਕਰੋੜ ਰੁਪਏ ਜਮ੍ਹਾ ਕਰਾਉਣ ਦਾ ਨਿਰਦੇਸ਼ ਦਿੰਦੇ ਹੋਏ ਸਾਵਧਾਨ ਕੀਤਾ ਸੀ ਕਿ ਕਿਸੇ ਸ਼ਰਤ ਦੀ ਉਲੰਘਣਾ ਉੱਤੇ ਜਮ੍ਹਾ ਕਰਵਾਈ ਰਕਮ ਜ਼ਬਤ ਹੋ ਜਾਵੇਗੀ। ਅਦਾਲਤ ਨੇ 2017 ਵਿੱਚ ਮੋਈਨ ਕੁਰੈਸ਼ੀ ਨੂੰ ਉਸ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਸੀ, ਜਿਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ ਲਾਇਆ ਸੀ ਕਿ ਕੁਰੈਸ਼ੀ ਦਿੱਲੀ ''ਚ ਤੁਰਕਮਾਨ ਗੇਟ ਦੇ ਹਵਾਲਾ ਕਾਰੋਬਾਰੀ ਪਰਵੇਜ਼ ਅਲੀ ਦਾ ਸਾਥੀ ਹੈ।