image caption: ਤਸਵੀਰ: ਹੇਜ਼ ਵਿਸਾਖੀ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਐਮ ਪੀ ਵਰਿੰਦਰ ਸ਼ਰਮਾਂ, ਜਸਕਰਨ ਜੌਹਲ, ਪ੍ਰਤਾਪ ਸਿੰਘ ਮੋਮੀ, ਬਦਲੇਵ ਬੁਲਟ, ਕੁਲਵਿੰਦਰ ਪੋਲ ਅਤੇ ਹੋਰ

ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਵੱਲੋਂ ਵਿਸਾਖੀ ਮੇਲਾ 5 ਮਈ 2019 ਨੂੰ - ਵਿਸਾਖੀ ਮੇਲੇ 'ਤੇ ਵਾਰਿਸ ਭਰਾ ਲੈ ਕੇ ਆਉਣਗੇ "ਪੰਜਾਬੀ ਵਿਰਸਾ"

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਵੱਲੋਂ 5 ਮਈ 2019 ਦਿਨ ਐਤਵਾਰ ਨੂੰ ਹੇਜ਼ ਵਿਖੇ ਸਾਲਾਨਾ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ। ਵਿਸਾਖੀ ਮੇਲੇ ਮੌਕੇ ਵਾਰਿਸ ਭਰਾ ਪੰਜਾਬੀ ਵਿਰਸਾ 2019 ਲੈ ਕੇ ਹਾਜ਼ਿਰ ਹੋਣਗੇ।

    ਇਸ ਸਬੰਧੀ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਐਮ ਪੀ ਵਰਿੰਦਰ ਸ਼ਰਮਾਂ ਨੇ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਮੁੱਖ ਪ੍ਰਬੰਧਕ ਜਸਕਰਨ ਸਿੰਘ ਜੌਹਲ, ਕਰਮਜੀਤ ਸਿੰਘ ਕੰਮਾ ਔਜਲਾ, ਪ੍ਰਤਾਪ ਸਿੰਘ ਮੋਮੀ ਨੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਨ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਦੀ ਤਿਕੱੜੀ ਨੂੰ ਪੰਜਾਬੀਆਂ ਦੇ ਰੂਬਰੂ ਕਰਨ ਜਾ ਰਹੇ ਹਨ। ਕਿਉਂਕਿ ਵਾਰਿਸ ਭਰਾਵਾਂ ਦੀ ਸਾਫ ਸੁਥਰੀ ਗਾਇਕੀ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ ਅੰਤਾਂ ਦਾ ਪਿਆਰ ਕਰਦੇ ਹਨ। ਜਦ ਕਿ ਇਸ ਮੌਕੇ ਮਾਸ਼ਾ ਅਲੀ, ਬਲਦੇਵ ਬੁਲਟ, ਇੰਦਰਜੀਤ ਲੰਡਨ। ਬਲਜਿੰਦਰ ਸਿੰਘ ਦੇ ਨਾਲ ਮੁੰਡੇ ਪੰਜਾਬ ਗਿੱਧਾ ਅਤੇ ਭੰਗੜਾ ਗਰੁੱਪ ਵੀ ਧਮਾਲਾਂ ਪਾਉਣਗੇ। ਇਸ ਮੌਕੇ ਬਲਦੇਵ ਬੁਲਟ, ਕੁਲਵਿੰਦਰ ਪੋਲ, ਰਸ਼ਪਾਲ ਸਿੰਘ ਸੰਘਾ, ਇੰਦਰਜੀਤ ਲੰਡਨ ਆਦਿ ਹਾਜ਼ਿਰ ਸਨ।