image caption:

ਨਾਬਲਿਗ ਨਾਲ ਜਬਰ-ਜਨਾਹ ਕਰ ਹੋਇਆ ਫਰਾਰ

ਫਗਵਾੜਾ :- ਬੁੱਧਵਾਰ ਦੇਰ ਰਾਤ ਪਿੰਡ ਮੇਹਟਾ ਤੋਂ ਇਕ ਨਾਬਾਲਿਗ ਲੜਕੀ ਬਿਨ੍ਹਾਂ ਕਿਸੇ ਨੂੰ ਕੁਝ ਦੱਸੇ ਫਰਾਰ ਹੋ ਗਈ, ਜਿਸ ਦੀ ਜਾਣਕਾਰੀ ਮਿਲਣ 'ਤੇ ਕੁੜੀ ਦੇ ਪਿਤਾ ਅਤੇ ਪਿੰਡ ਵਾਸੀਆਂ ਨੇ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ। ਹਫੜਾ-ਤਫੜੀ ਦੇ ਮਾਹੌਲ ਵਿੱਚ ਭਾਈ ਘਨ੍ਹੱਈਆ ਗੁਰਦੁਆਰੇ ਦੇ ਕੋਲ ਸੋਬਤੀ ਫੈਕਟਰੀ ਦੇ ਸਿਕਓਰਿਟੀ ਗਾਰਡ ਨੇ ਕੁੜੀ ਸੜਕ 'ਤੇ ਇੱਕ ਖੱਡੇ ਵਿੱਚ ਪਈ ਮਿਲੀ ਅਤੇ ਉਸ ਨੂੰ ਸਿਵਲ ਹਸਪਤਾਲ ਫਗਵਾੜਾ 'ਚ ਭਰਤੀ ਕਰਵਾਇਆ। ਪੁਲਿਸ ਅਤੇ ਉਕਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਕਤ ਲੜਕਾ ਜੋ ਕਿ ਨਾਬਾਲਿਗ ਲੜਕੀ ਨੂੰ ਭਜਾ ਕੇ ਲੈ ਗਿਆ ਸੀ। ਉਸ ਨਾਲ ਜਬਰ-ਜਨਾਹ ਕਰ ਫਰਾਰ ਹੋ ਗਿਆ ਹੈ। ਸੂਚਨਾ ਮਿਲਦੇ ਹੀ ਸਵੇਰੇ ਥਾਣਾ ਸਦਰ ਪੁਲਿਸ ਅਤੇ ਮਹਿਲਾ ਇੰਸਪੈਕਟਰ ਮੌਕੇ 'ਤੇ ਪਹੁੰਚੀ ਕੁੜੀ ਦੇ ਮੈਡੀਕਲ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਕੁੜੀ ਪਿੰਡ ਮੇਹਟਾ ਵਿੱਚ ਸੁਰਜੀਤ ਸਿੰਘ ਦੇ ਘਰ ਖਾਨਾ ਬਣਾਉਣ ਦਾ ਕੰਮ ਕਰਦੀ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਕੁੜੀ ਨੂੰ ਅਕਸਰ ਮੁੰਡੇ ਦਾ ਫੋਨ ਆਉਂਦਾ ਸੀ ਤੇ ਰਾਤ ਨੂੰ ਉਹ ਕਰੀਬ 8 ਵਜੇ ਕਿਸੇ ਮੁੰਡੇ ਨਾਲ ਗਈ। ਸੂਚਨਾ ਮਿਲਦੇ ਹੀ ਸਾਰੇ ਪਿੰਡ ਵਾਸੀਆਂ ਅਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਦੋਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਮੌਕੇ ਉੱਤੇ ਥਾਨਾ ਸਦਰ ਦੇ ਏਐਸਆਈ ਜਸਵੀਰ ਸਿੰਘ ਅਤੇ ਮਹਿਲਾ ਅਧਿਕਾਰੀ ਨੀਲਮ ਕੁਮਾਰੀ ਪਹੁੰਚੀ। ਪੁਲਿਸ ਲੜਕੇ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

ਅੱਗ ਦੀ ਲਪੇਟ 'ਚ ਆਉਣ ਨਾਲ ਗਾਂ ਤੇ 3 ਵੱਛੀਆਂ ਸੜੀਆਂ