image caption:

ਚਾਂਦਨੀ ਚੌਕ ਤੋਂ ਚੋਣ ਲੜ ਸਕਦੇ ਹਨ ਅਕਸ਼ੈ ਕੁਮਾਰ, ਸਿਆਸੀ ਖੇਤਰ 'ਚ ਚਰਚਾ ਸ਼ੁਰੂ

ਨਵੀਂ ਦਿੱਲੀ : 'ਚਾਂਦਨੀ ਚੌਕ ਟੂ ਚਾਈਨਾ' ਦਾ ਸਫਰ ਤੈਅ ਕਰਨ ਵਾਲੇ ਬਾਲੀਵੁੱਡ ਦੇ ਮਿਸਟਰ ਖਿਲਾੜੀ ਅਕਸ਼ੈ ਕੁਮਾਰ ਹੁਣ ਸੰਸਦ ਤਕ ਦਾ ਸਫਰ ਤੈਅ ਕਰ ਸਕਦੇ ਹਨ। ਸਿਆਸੀ ਖੇਤਰ 'ਚ ਇਸ ਦੀ ਚਰਚਾ ਤੇਜ਼ ਹੋ ਕਿ ਭਾਜਪਾ ਵੱਲੋਂ ਚਾਂਦਮਨੀ ਚੈਕ ਤੋਂ ਸੀਟ ਤੋਂ ਲੋਕਸਭਾ ਦੀ ਟਿਕਟ ਦਿੱਤੀ ਸਕਦੀ ਹੈ। ਇਸ ਨੂੰ ਲੈਕੇ ਪਾਰਟੀ ਦਾ ਚੋਟੀ ਦੀ ਅਗਵਾਈ ਉਨ੍ਹਾਂ ਦੇ ਸੰਪਰਕ 'ਚ ਹੈ। ਉਂਝ ਹਾਲ ਹੀ ਦੇ ਸਾਲਾਂ 'ਚ ਭਾਜਪਾ ਦੀ ਚੋਟੀ ਦੀ ਅਗਵਾਈ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨਾਲ ਅਕਸ਼ੈ ਕੁਮਾਰ ਦੀਆਂ ਨਜ਼ਦੀਕੀਆਂ ਵੱਧ ਦੇਖੀਆਂ ਜਾ ਰਹੀਆਂ ਹਨ। ਕਈ ਮੌਕਿਆਂ 'ਚ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮਿਲੇ ਹਨ।
ਅਕਸ਼ੈ ਕੁਮਾਰ ਨੇ ਸਵੱਛ ਭਾਰਤ ਮੁਹਿੰਮ ਨਾਲ ਜੁੜੇ ਮੁੱਦੇ ਪਖਾਨੇ 'ਤੇ ਜਨਤਕ ਸੰਦੇਸ਼ ਦੇਣ ਵਾਲੀ ਫਿਲਮ ਬਣਾ ਦੇ ਦੇਸ਼ਵਾਸੀਆਂ ਦਾ ਵੀ ਦਿੱਲ ਜਿੱਤ ਲਿਆ। ਇਸ ਤੋਂ ਇਲਾਵਾ ਇੱਧਰ ਉਨ੍ਹਾਂ ਦੀਆਂ ਲੋਕਾਂ ਨੂੰ ਸੰਦੇਸ਼ ਦੇਣ ਵਾਲੀਆਂ ਫਿਲਮਾਂ ਦੇਸ਼=ਵਿਦੇਸ਼ 'ਚ ਸੁਰਖੀਆਂ 'ਚ ਦੇਖੀਆ ਜਾ ਰਹੀਆਂ ਹਨ। ਦੇਸ਼ ਤੇ ਫੌਜ ਨੂੰ ਅੱਗੇ ਲਿਜਾਉਣ 'ਚ ਅਕਸ਼ੇ ਕੁਮਾਰ ਦਾ ਯੋਗਦਾਨ ਕਿਸੇ ਕੋਲੋਂ ਵੀ ਲੁਕਿਆ ਨਹੀਂ ਹੈ।
ਨੀਮ ਫੌਜੀ ਬਲਾਂ ਦੇ ਸ਼ਹੀਦ ਜਵਾਨਾਂ ਦੇ ਵਾਰਸਾਂ ਨੂੰ ਸਿੱਧੀ ਸਹਾਇਤਾ ਪਹੁੰਚਾਉਣ ਦਾ ਗ੍ਰਹਿ ਮੰਤਰਾਲਾ ਦੇ ਐਪ ਭਾਰਤ ਦੇ ਵੀਰ ਐਪ ਨੂੰ ਆ ਕੇ ਦੇਣ 'ਚ ਅਹਿਮ ਯੋਗਦਾਨ ਦਾ ਮਾਮਲਾ ਹੋਵੇ ਜਾਂ ਕੇਂਦਰ ਸਰਕਾਰ ਦੇ ਸੜਕ ਸੁਰੱਖਿਆ ਦੀ ਮੁਹਿੰਮ 'ਚ ਇਕ ਟੀਵੀ ਇਸ਼ਤਿਹਾਰ 'ਚ ਟ੍ਰੈਫਿਕ ਪੁਲਿਸ ਬਣ ਕੇ ਲੋਕਾਂ ਨੂੰ ਸੜਕ 'ਤੇ ਸੁਰੱਖਿਅਤ ਚੱਲਣ ਦਾ ਸੰਦੇਸ਼ ਦੇਣ ਦੀ ਗੱਲ ਹੋਵੇ, ਹਰ ਥਾਂ 'ਚੇ ਅਕਸ਼ੈ ਕੁਮਾਰ ਨਜ਼ਰ ਆਉਣਗੇ।
ਬੁੱਧਵਾਰ ਨੂੰ ਹੀ ਪ੍ਰਧਾਨ ਮੰਤਰੀ ਮੋਦੀ ਨੇ ਅਕਸ਼ੈ ਨੂੰ ਟਵੀਟ ਕਰ ਕੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ 'ਚ ਵੋਟਰਾਂ ਨੂੰ ਵੋਟ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਹੈ। ਕੂਚਾ ਲੰਟੂ ਸ਼ਾਹ 'ਚ ਬਚਪਨ ਗੁਜ਼ਾਰਨ ਵਾਲੇ ਅਕਸ਼ੈ ਕੁਮਾਰ ਦਾ ਚਾਂਦਨੀ ਚੌਕ ਨਾਲ ਪ੍ਰੇਮ ਜੱਗ ਜ਼ਾਹਰ ਹੈ। ਉਥੋਂ ਦੀ ਬੋਲੀ ਦੇ ਨਾਲ-ਨਾਲ ਚਾਟ-ਪਕੌੜੀ ਦੀ ਤਾਰੀਫ ਕਰਦੇ ਨਹੀਂ ਥਕਦੇ।a