image caption:

ਰਾਹੁਲ ਨੂੰ ਘੇਰਨ ਵਾਲੀ ਮੋਦੀ ਦੀ ਮੰਤਰੀ ਸਮ੍ਰਿਤੀ ਖੁਦ ਘਪਲੇ 'ਚ ਘਿਰੀ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹਰ ਮੁੱਦੇ ਉੱਪਰ ਘੇਰਨ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਤਰੀ ਸਮ੍ਰਿਤੀ ਇਰਾਨੀ ਖੁਦ ਹੀ ਘਪਲੇ 'ਚ ਘਿਰ ਗਈ ਹੈ। ਕਾਂਗਰਸ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ &lsquoਤੇ ਐਮਪੀ ਫੰਡ ਨੂੰ ਲੈ ਕੇ ਗੰਭੀਰ ਵਿੱਤੀ ਬੇਨੇਮੀਆਂ ਦੇ ਇਲਜ਼ਾਮ ਲਾਏ ਹਨ। ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦੇਣ। ਪਾਰਟੀ ਦਾ ਕਹਿਣਾ ਹੈ ਕਿ ਇਸ ਮਾਮਲੇ &lsquoਚ ਸਮ੍ਰਿਤੀ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਵੀ ਮਾਮਲਾ ਦਰਜ ਕੀਤਾ ਜਾਵੇ।

ਕਾਂਗਰਸ ਦੇ ਸੀਨੀਅਰ ਲੀਡਰ ਸ਼ਕਤੀ ਸਿੰਘ ਗੋਹਿਲ ਨੇ ਕਿਹਾ, &ldquoਐਪਪੀ ਫੰਡ ਨੂੰ ਲੈ ਕੇ ਸਾਫ਼ ਦਿਸ਼ਾ-ਨਿਰਦੇਸ਼ ਹੈ ਕਿ ਤੁਸੀਂ ਕਾਨਟ੍ਰੈਕਟ ਕਿਸੇ ਨੂੰ ਵੀ ਦੇ ਸਕਦੇ ਹੋ, ਪਰ ਐਗਜ਼ੀਕਿਊਸ਼ਨ ਏਜੰਸੀ ਸਰਕਾਰ ਹੁੰਦੀ ਹੈ। ਸਮ੍ਰਿਤੀ ਨੇ ਫੋਨ ਕਰਕੇ ਸ਼ਾਰਦਾ ਮਜ਼ਦੂਰ ਕਾਮਦਾਰ ਸਹਿਕਾਰੀ ਮੰਡਲੀ ਨਾਂ ਦੀ ਸਹਿਕਾਰੀ ਸੰਸਥਾ ਨੂੰ ਐਗਜ਼ੀਕਿਊਸ਼ਨ ਦਾ ਕਾਨਟ੍ਰੈਕਟ ਦਿੱਤਾ। ਇਹ 50 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋ ਸਕਦਾ ਪਰ ਸਮ੍ਰਿਤੀ ਨੇ ਸੰਸਥਾ ਨੂੰ ਛੇ ਕਰੋੜ ਰੁਪਏ ਦਿੱਤੇ ਹਨ।


ਇਸ ਦੇ ਨਾਲ ਹੀ ਗੋਹਿਲ ਦਾ ਕਹਿਣਾ ਹੈ, &ldquoਚੋਣਾਂ ਨਜ਼ਦੀਕ ਹਨ ਤੇ ਜੇਕਰ ਥੋੜ੍ਹੀ ਨੈਤਿਕਤਾ ਬਚੀ ਹੈ ਤਾਂ ਸਮ੍ਰਿਤੀ ਅਸਤੀਫਾ ਦੇਵੇ। ਮੋਦੀ ਦੀ ਆਤਮਾ ਜਾਗ ਜਾਵੇ ਤਾਂ ਇਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ।&rdquo ਫਿਲਹਾਲ ਅਜੇ ਇਸ &lsquoਤੇ ਬੀਜੇਪੀ ਤੇ ਸਮ੍ਰਿਤੀ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ ਆਈ।