image caption:

ਵਿਦੇਸ਼ ਜਾਣ ਲਈ ਲੜਕੀ ਨਾਲ ਕੰਟਰੈਕਟ ਮੈਰਿਜ ਕਰਵਾ ਕੇ ਦਿੱਤਾ ਧੋਖਾ

ਪਟਿਆਲਾ-  ਵਿਦੇਸ਼ ਜਾਣ ਦੀ ਚਾਹਤ ਵਿਚ ਨੌਜਵਾਨ ਆਈਲੈਟਸ ਦੇ ਨਾਲ ਨਾਲ ਕੰਟਰੈਕਟ ਮੈਰਿਜ ਦਾ ਸਹਾਰਾ ਵੀ ਲੈ ਰਹੇ ਹਨ। ਕਿਸੇ ਕਾਰਨ ਵਿਦੇਸ਼ ਨਹੀਂ ਜਾ ਪਾਉਂਦੇ ਤਾਂ ਨੌਜਵਾਨ ਲੜਕੀਆਂ ਨੂੰ ਤਲਾਕ ਨਾ ਦੇ ਕੇ ਪ੍ਰੇਸ਼ਾਨ ਕਰਦੇ ਹਨ। ਥਾਣਾ ਤ੍ਰਿਪੜੀ ਇਲਾਕੇ ਦੇ ਆਉਂਦੇ ਰਣਜੀਤ Îਨਗਰ ਨਿਵਾਸੀ ਇੱਕ ਲੜਕੀ ਨੇ ਇਸ਼ਤਿਹਾਰ ਨੂੰ ਦੇਖਣ ਤੋਂ ਬਾਅਦ ਕੰਟ੍ਰੈਕਟ ਮੈਰਿਜ ਕਰਵਾਈ। ਵਿਆਹ ਦੇ ਤਿੰਨ ਸਾਲ ਤੱਕ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼  ਨਹੀਂ ਭੇਜਿਆ ਅਤੇ ਨਾ ਹੀ ਤਲਾਕ ਦਿੱਤਾ। ਥਾਣਾ ਤ੍ਰਿਪੜੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਏਜੰਟ ਸਿਮਰਤਪਾਲ ਸਿੰਘ ਨਿਵਾਸੀ ਕਰੀਮਪੁਰਾ ਜ਼ਿਲ੍ਹਾ ਨਵਾਂ ਸ਼ਹਿਰ, ਰਾਜਵੀਰ ਸਿੰਘ ਨਿਵਾਸੀ ਬਲਾਚੌਰ ਨਵਾਂ ਸ਼ਹਿਰ ਤੇ ਕੰਟਰੈਕਟ ਮੈਰਿਜ ਕਰਨ ਵਾਲੇ ਹਰਜਿੰਦਰ ਸਿੰਘ Îਨਿਵਾਸੀ  ਜੇਠੂਮਾਜਰਾ ਨਵਾਂ ਸ਼ਹਿਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।  ਜਾਂਚ ਅਧਿਕਾਰੀ ਨੇ ਦੱਸਿਆ ਕਿ ਪੜਤਾਲ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲ਼ਜ਼ਮਾਂ ਨੂੰ ਕਾਬੂ ਕਰਨ ਲਈ ਛੇਤੀ ਛਾਪੇਮਾਰੀ ਕੀਤੀ ਜਾਵੇਗੀ। ਸ਼ਿਕਾਇਤਕਰਤਾ ਨੇ ਆਈਲੈਟਸ ਦੇ ਪੇਪਰ ਦੇਣ ਤੋਂ ਬਾਅਦ ਸੱਤ ਬੈਂਡ ਹਾਸਲ ਕੀਤੇ ਸੀ। ਸਾਲ 2015 ਵਿਚ ਜਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸ਼ਤਿਹਾਰ ਪੜ੍ਹਿਆ। ਇਸ ਵਿਚ ਲਿਖਿਆ ਸੀ ਕਿ ਵਿਦੇਸ਼ ਜਾਣ ਦੇ ਲਈ ਆਈਲੈਟਸ ਵਿਚ ਚੰਗੇ ਬੈਂਡ ਹਾਸਲ ਕਰ  ਚੁੱਕੀ ਲੜਕੀ ਚਾਹੀਦੀ, ਜਿਸ ਦੇ ਨਾਲ ਕੰਟਰੈਕਟ ਮੈਰਿਜ ਕੀਤੀ ਜਾਵੇਗੀ। ਮੈਰਿਜ ਦਾ ਖ਼ਰਚਾ ਅਤੇ ਲੜਕੀ ਦੀ ਅਗਲੀ ਪੜ੍ਹਾਈ ਦਾ ਖ਼ਰਚਾ ਨੌਜਵਾਨ ਅਤੇ ਉਸ ਦੇ ਘਰ ਵਾਲੇ ਕਰਨਗੇ। ਲੜਕੀ ਨੂੰ ਵਿਦੇਸ਼ ਵੀ ਨੌਜਵਾਨ ਅਪਣੇ ਖ਼ਰਚ 'ਤੇ ਭੇਜੇਗਾ। ਸ਼ਿਕਾਇਤਕਰਤਾ ਦਾ ਪਰਵਾਰ ਲੜਕੀ ਨੂੰ ਵਿਦੇਸ਼ ਭੇਜਣ ਲਈ ਰਕਮ ਦਾ ਖ਼ਰਚਾ ਨਹੀਂ ਦੇ ਸਕਦਾ ਸੀ, ਜਿਸ ਕਾਰਨ ਉਨ੍ਹਾਂ ਨੇ ਇਸ਼ਤਿਹਾਰ ਦੇਣ ਵਾਲੇ ਸਿਮਰਤਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਕੰਟਰੈਟ ਮੈਰਿਜ ਕਰਵਾ ਦਿੱਤੀ। ਵਿਆਹ ਦੇ ਇੱਕ ਸਾਲ ਬਾਅਦ ਵੀ ਲੜਕੀ ਨੂੰ ਵਿਦੇਸ਼ ਨਹੀਂ ਭੇਜਿਆ ਤੇ ਲੜਕੀ ਵਾਲਿਆਂ ਨੇ ਇਨ੍ਹਾਂ ਲੋਕਾਂ ਨਾਲ ਸੰਪਰਕ ਕੀਤਾ। ਬਾਅਦ ਵਿਚ ਮੁਲਜ਼ਮ, ਲੜਕੀ ਵਾਲਿਆਂ ਕੋਲੋਂ ਰੁਪਏ ਲੈਣ ਲੱਗੇ, ਲੇਕਿਨ ਤਲਾਕ ਨਹੀਂ ਕਰਾਇਆ। ਇਸ ਕਾਰਨ ਪ੍ਰੇਸ਼ਾਨ ਹੋ ਕੇ ਲੜਕੀ ਨੇ ਸਾਲ 2018 ਵਿਚ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਕਰੀਬ ਇੱਕ ਸਾਲ ਤੱਕ ਪੁਲਿਸ ਵਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।