image caption:

ਕਾਂਗਰਸ ਪਾਰਟੀ ਵੱਲੋਂ 21 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ

ਨਵੀਂ ਦਿੱਲੀ- ਕਾਂਗਰਸ ਪਾਰਟੀ ਨੇ ਕੱਲ੍ਹ ਰਾਤ ਲੋਕ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਨਾਗਪੁਰ ਹਲਕੇ ਤੋਂ ਨਾਨ ਪਟੋਲੇ, ਗੜ੍ਹਚਿਰੌਲੀ-ਚਿਮੂਰ ਤੋਂ ਨਾਮਦੇਵ ਓਸੇਂਡੀ, ਮੁੰਬਈ ਉਤਰ-ਮੱਧ ਤੋਂ ਪ੍ਰਿਆ ਦੱਤ, ਮੁੰਬਈ ਦੱਖਣੀ ਤੋਂ ਮਿਲਿੰਦ ਦੇਵੜਾ, ਸੋਲਾਪੁਰ ਤੋਂ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਉਤਰ ਪ੍ਰਦੇਸ਼ ਦੇ ਨਗੀਨਾ ਹਲਕੇ ਤੋਂ ਓਮਵਤੀ ਦੇਵੀ ਜਾਟਵ, ਮੁਰਾਦਾਬਾਦ ਤੋਂ ਰਾਜ ਬੱਬਰ, ਖੇਰੀ ਤੋਂ ਜਫਰ ਅਲੀ ਨਕਵੀ, ਸੀਤਾਪੁਰ ਤੋਂ ਕੇਸਰ ਜਹਾਂ, ਮਿਸਰਿਕ ਤੋਂ ਮਨਜੂਰ ਰਾਹੀ, ਮੋਹਨਲਾਲ ਗੰਜ ਤੋਂ ਰਮਾ ਸ਼ੰਕਰ, ਸੁਲਤਾਨਪੁਰ ਤੋਂ ਸੰਜੇ ਸਿੰਘ, ਪ੍ਰਤਾਪਗੜ੍ਹ ਤੋਂ ਰਤਨਾ ਸਿੰਘ, ਕਾਨਪੁਰ ਤੋਂ ਸ੍ਰੀ ਪ੍ਰਕਾਸ਼ ਜਾਇਸਵਾਲ, ਫਤਹਿਪੁਰ ਤੋਂ ਰਾਕੇਸ਼ ਸਚਾਨ, ਬਹਿਰਾਇਚ ਤੋਂ ਸਾਵਿਤਰੀ ਬਾਈ ਫੂਲੇ, ਸੰਤਕਬੀਰ ਨਗਰ ਤੋਂ ਪਰਵੇਜ਼ ਖਾਨ, ਵੰਸ਼ਗਾਂਵ ਤੋਂ ਕੁਸ਼ ਸੌਰਵ, ਲਾਲਗੰਜ ਤੋਂ ਪੰਕਜ ਮੋਹਨ ਸੋਨਕਰ, ਮਿਰਜਾਪੁਰ ਤੋਂ ਲਲਿਤੇਸ਼ਪਤੀ ਤਿ੍ਰਪਾਠੀ, ਰਾਬਰਟਰਗੰਜ ਤੋਂ ਭਗਵਤੀ ਪ੍ਰਸਾਦ ਚੌਧਰੀ ਕਾਂਗਰਸ ਦੇ ਉਮੀਦਵਾਰ ਹੋਣਗੇ। ਵਰਨਣ ਯੋਗ ਹੈ ਕਿ ਕਾਂਗਰਸ ਨੇ ਪਿੱਛੇ ਜਿਹੇ ਉਤਰ ਪ੍ਰਦੇਸ਼ ਦੀਆਂ 11 ਅਤੇ ਗੁਜਰਾਤ ਦੀਆਂ ਚਾਰ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪਹਿਲੀ ਸੂਚੀ ਵਿੱਚ ਯੂ ਪੀ ਏ ਪ੍ਰਮੁੱਖ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਮ ਸਨ। ਇਸ ਤਰ੍ਹਾਂ ਪਾਰਟੀ ਉਤਰ ਪ੍ਰਦੇਸ਼ ਵਿੱਚ ਹੁਣ ਤੱਕ 27 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।