image caption:

ਭਾਰਤ ਵਿੱਚ ਅਮਰੀਕਾ 6 ਐਟਮੀ ਪਲਾਂਟ ਲਾਵੇਗਾ

ਵਾਸ਼ਿੰਗਟਨ- ਅਮਰੀਕਾ ਤੇ ਭਾਰਤ ਵਿਚਾਲੇ ਐਟਮੀ ਸਹਿਯੋਗ ਮਜ਼ਬੂਤ ਕਰਨ ਦੀ ਅਹਿਮ ਸਹਿਮਤੀ ਹੋਈ ਹੈ। ਦੋਵਾਂ ਦੇਸ਼ਾਂ ਨੇ ਬੁੱਧਵਾਰ 6 ਐਟਮੀ ਪਾਵਰ ਪਲਾਂਟ ਦੇ ਬਣਾਉਣ ਦੀ ਰਜ਼ਾਮੰਦੀ ਕੀਤੀ ਹੈ ਤੇ ਅਮਰੀਕਾ ਅਤੇ ਭਾਰਤ ਵਿਚਾਲੇ ਇਸ ਬਾਰੇ ਜਾਰੀ ਹੋਏ ਸਾਂਝੇ ਬਿਆਨ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਪਤਾ ਲੱਗਾ ਹੈ ਕਿ ਵਾਸ਼ਿੰਗਟਨ ਵਿੱਚ ਗੱਲਬਾਤ ਮੌਕੇ ਦੋਵੇਂ ਦੇਸ਼ ਇਸ ਉੱਤੇ ਸਹਿਮਤ ਹੋਏ ਹਨ। ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਇਸ ਸਮੇਂ ਅਮਰੀਕਾ ਵਿੱਚ ਹੀ ਹਨ। ਉਨ੍ਹਾਂ ਨੇ ਇਥੇ ਭਾਰਤ-ਅਮਰੀਕਾ ਵਿਚਾਲੇ ਰਣਨੀਤਕ ਅਤੇ ਸੁਰੱਖਿਆ ਵਾਰਤਾ ਵਿੱਚ ਹਿੱਸਾ ਲਿਆ, ਜਿਸ ਦੇ ਬਾਅਦ ਦੋਵਾਂ ਦੇਸ਼ਾਂ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ। ਵਿਜੇ ਗੋਖਲੇ ਨੇ ਅਮਰੀਕਾ ਵਿੱਚ ਸਟੇਟ ਆਫਰ ਆਰਮਸ ਕੰਟਰੋਲ ਐਂਡ ਇੰਟਰਨੈਸ਼ਨਲ ਸਕਿਊਰਿਟੀ ਡਿਪਾਰਟਮੈਂਟ ਦੀ ਅੰਡਰ ਸੈਕੇਟਰੀ ਐਂਡ੍ਰੀਆ ਥਾਂਪਸਨ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ 2 ਪੱਖੀ ਸੁਰੱਖਿਆ ਅਤੇ ਸਿਵਲ ਐਟਮੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ ਭਾਰਤ ਵਿੱਚ 6 ਅਮਰੀਕੀ ਐਟਮੀ ਊਰਜਾ ਪਲਾਂਟਾਂ ਲਾਉਣਨੰੁ ਵਚਨਬੱਧ ਹਾਂ। ਇਸ ਵਿੱਚ ਐਟਮੀ ਊਰਜਾ ਪਲਾਂਟਾਂ ਦੀਹੋਰ ਜਾਣਕਾਰੀ ਨਹੀਂ ਦਿੱਤੀ ਗਈ। ਵਰਨਣ ਯੋਗ ਹੈ ਕਿ ਡੋਨਾਲਡ ਟਰੰਪ ਦੀ ਅਗਵਾਈ ਵਿੱਚ ਅਮਰੀਕਾ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਖਰੀਦਦਾਰ ਭਾਰਤ ਵਿੱਚਕਈ ਸੰਭਵਾਨਾਵਾਂ ਦੇਖਦਾ ਅਤੇ ਭਾਰਤ ਨੂੰ ਹੋਰ ਊਰਜਾ ਉਤਪਾਦ ਵੇਚਣਾ ਚਾਹੁੰਦਾ ਹੈ।