image caption:

ਏਕਮ ਢਿੱਲੋਂ ਕਤਲ ਕਾਂਡ ਮਾਮਲੇ ਨੇ ਲਿਆ ਨਵਾਂ ਮੋੜ, ਗਵਾਹਾਂ ਨੇ ਸੀਰਤ ਨੂੰ ਪਛਾਨਣ ਤੋਂ ਕੀਤਾ ਇਨਕਾਰ

ਮੋਹਾਲੀ,- : ਏਕਮ ਢਿੱਲੋਂ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਜਿਸ ਵਿਚ ਪਤਨੀ 'ਤੇ ਅਪਣੇ ਪਤੀ ਦਾ ਕਤਲ ਕਰਨ ਦਾ Îਇਲਜ਼ਾਮ ਹੈ। ਇਸ ਮਾਮਲੇ ਵਿਚ ਮੋਹਾਲੀ ਵਿਚ ਅਦਾਲਤ 'ਚ ਕੇਸ ਚਲ ਰਿਹਾ ਹੈ। ਮਾਮਲੇ ਦੇ ਦੋ ਗਵਾਹਾਂ ਨੇ ਮੁੱਖ ਮੁਲਜ਼ਮ ਸੀਰਤ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ।
ਏਕਮ ਢਿੱਲੋਂ ਕਤਲ ਕਾਂਡ ਸਬੰਧੀ ਅਦਾਲਤ 'ਚ ਹੋਈ ਸੁਣਵਾਈ ਦੌਰਾਨ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਜਗੀਰ ਸਿੰਘ ਅਤੇ ਸੇਵਾਦਾਰ ਦੀ ਗਵਾਹੀ ਹੋਈ। ਦੋਵਾਂ ਨੇ ਕੇਸ ਦੀ ਮੁੱਖ ਮੁਲਜ਼ਮ ਸੀਰਤ ਢਿੱਲੋਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅਦਾਲਤ ਵਿਚ ਕਿਹਾ ਕਿ ਉਨ੍ਹਾਂ ਨੇ ਉਸ ਦਿਨ ਕੱਪੜਿਆਂ ਵਾਲਾ ਸੂਟਕੇਸ ਤਾਂ ਦੇਖਿਆ ਸੀ ਪਰ ਉਸ ਸੂਟਕੇਸ ਨੂੰ ਉਥੇ ਕੌਣ ਸੁੱਟ ਕੇ ਗਿਆ, ਇਸ ਬਾਰੇ ਉਨ੍ਹਾਂ ਕੋਈ ਜਾਣਕਾਰੀ ਨਹੀਂ।
ਦੱਸਣਯੋਗ ਹੈ ਕਿ ਉਸ ਦਿਨ ਫੇਜ਼ 8 ਵਿਖੇ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਤੋਂ ਇੱਕ ਸੂਟਕੇਸ ਮਿਲਿਆ ਸੀ, ਜਿਸ ਨੂੰ ਬਾਅਦ ਵਿਚ ਸਾੜ ਦਿੱਤਾ ਗਿਆ ਸੀ। ਪੁਲਿਸ ਨੂੰ ਜਦੋਂ ਉਸ ਸੂਟਕੇਸ ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਸੇਵਾਦਾਰ ਨੂੰ ਵੀ ਗਵਾਹਾਂ ਵਿਚ ਸ਼ਾਮਲ ਕੀਤਾ ਸੀ। ਹੁਣ ਦੋਵੇਂ ਗਵਾਹਾਂ ਨੇ ਸੀਰਤ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕੇਸ ਦੀ ਸੁਣਵਾਈ ਦੀ ਅਗਲੀ ਤਾਰੀਕ 3 ਅਪ੍ਰੈਲ ਮਿੱਥੀ ਹੈ।
ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਪੁਲਿਸ ਵਲੋਂ ਇਸ ਕੇਸ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਵਲੋਂ ਏਕਮ ਢਿੱਲੋਂ ਦੀ ਮੌਤ ਅਤੇ Îਇੱਕ ਹੋਰ ਵਿਅਕਤੀ ਨੂੰ ਇਸ ਕੇਸ ਵਿਚ ਨਾਮਜ਼ਦ ਕਰਨ ਜਾਂ ਉਨ੍ਹਾਂ ਨੂੰ ਕਲੀਨ ਚਿਟ ਦੇਣ ਸਬੰਧੀ  ਵੀ ਕੋਈ ਰਿਪੋਰਟ ਹੁਣ ਤੱਕ ਅਦਾਲਤ ਵਿਚ ਪੇਸ਼ ਨਹੀਂ ਕੀਤੀ ਹੈ।