image caption:

ਕ੍ਰਿਕਟਰ ਸ੍ਰੀਸੰਤ ਦੇ ਖੇਡਣ 'ਤੇ ਲੱਗੀ ਪਾਬੰਦੀ ਸੁਪਰੀਮ ਕੋਰਟ ਨੇ ਹਟਾਈ

ਨਵੀਂ ਦਿੱਲੀ-  ਸੁਪਰੀਮ ਕੋਰਟ ਨੇ ਅੱਜ ਇਕ ਫ਼ੈਸਲਾ ਸੁਣਾਉਂਦਿਆਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਸ ਅਨੁਸ਼ਾਸਨੀ ਫ਼ੈਸਲੇ ਨੂੰ ਰੱਦ ਕਰ ਦਿਤਾ ਜਿਸ ਤਹਿਤ ਕ੍ਰਿਕਟਰ ਐਸ. ਸ੍ਰੀਸੰਤ ਉਪਰ ਪੂਰੀ ਜ਼ਿੰਦਗੀ ਕ੍ਰਿਕਟ ਖੇਡਣ 'ਤੇ ਪਾਬੰਦੀ ਲਾ ਦਿਤੀ ਗਈ ਸੀ। ਅਦਾਲਤ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਅਨੁਸ਼ਾਸਨੀ ਕਮੇਟੀ ਨੂੰ ਹਦਾਇਤ ਦਿਤੀ ਕਿ ਉਹ ਤਿੰਨ ਮਹੀਨੇ ਦੇ ਅੰਦਰ ਸ੍ਰੀਸੰਤ ਨੂੰ ਸੁਣਾਈ ਸਜ਼ਾ 'ਤੇ ਪੁਨਰ ਵਿਚਾਰ ਕਰੇ। ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਕੇ.ਐਮ. ਜੋਸਫ਼ 'ਤੇ ਆਧਾਰਤ ਬੈਂਚ ਨੇ ਇਹ ਵੀ ਸਪੱਸ਼ਟ ਕਰ ਦਿਤਾ ਕਿ ਇਸ ਫ਼ੈਸਲੇ ਨਾਲ ਦਿੱਲੀ ਹਾਈ ਕੋਰਟ ਵਿਚ ਸ੍ਰੀਸੰਤ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਵਿਚਾਰ ਅਧੀਨ ਕਾਰਵਾਈ 'ਤੇ ਕੋਈ ਅਸਰ ਨਹੀਂ ਪਵੇਗਾ। ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਹੇਠਲੀ ਅਦਾਲਤ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿਤੀ ਹੈ ਜਿਸ ਤਹਿਤ ਆਈ.ਪੀ.ਐਲ ਸਪਾਟ ਫ਼ਿਕਸਿੰਗ ਮਾਮਲੇ ਵਿਚ ਸ੍ਰੀਸੰਤ ਸਮੇਤ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿਤਾ ਗਿਆ ਸੀ। ਉਧਰ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਮਗਰੋਂ ਸ੍ਰੀਸੰਤ ਨੇ ਕਿਹਾ ਕਿ ਭਾਰਤੀ ਟੀਮ ਵਿਚ ਚੋਣ ਦਾ ਕੰਮ ਬੀ.ਸੀ.ਸੀ.ਆਈ. 'ਤੇ ਨਿਰਭਰ ਹੈ। ਫ਼ਿਰ ਵੀ ਉਹ ਪੂਰੀ ਤਰ&bullਾਂ ਆਸਵੰਦ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੁੰਦਾ ਹੈ। ਸ੍ਰੀਸੰਤ ਨੇ ਕਿਹਾ ਕਿ ਕਈ ਵਾਰ ਖਿਡਾਰੀਆਂ ਨੂੰ ਸੱਟ ਲੱਗ ਜਾਂਦੀ ਹੈ ਅਤੇ ਮੈਂ ਸਮਝਾਂਗਾ ਕਿ ਸੱਟ ਲੱਗਣ ਕਾਰਨ ਐਨਾ ਸਮਾਂ ਕ੍ਰਿਕਟ ਦੇ ਮੈਦਾਨ ਤੋਂ ਬਾਹਰ ਰਿਹਾ।