image caption:

ਨਿਊਜ਼ੀਲੈਂਡ ਦੀਆਂ 2 ਮਸਜਿਦਾਂ ਵਿਚ ਕਤਲੇਆਮ, 50 ਮੌਤਾਂ

ਹਮਲਾਵਰ ਨੇ ਫ਼ੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਗੋਲੀਬਾਰੀ
ਕ੍ਰਾਈਸਟਚਰਚ-  ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀਆਂ ਦੋ ਮਸੀਤਾਂ ਵਿਚ ਕੀਤੇ ਗਏ ਕਤਲੇਆਮ ਦੌਰਾਨ 50 ਤੋਂ ਵੱਧ ਲੋਕ ਮਾਰੇ ਗਏ ਅਤੇ 20 ਗੰਭੀਰ ਜ਼ਖ਼ਮੀ ਹੋ ਗਏ। ਹਮਲਾਵਰਾਂ ਨੇ ਫ਼ੇਸਬੁੱਕ 'ਤੇ ਲਾਈਵ ਹੁੰਦਿਆਂ ਨਮਾਜ਼ ਪੜ&bull ਕੇ ਬਾਹਰ ਨਿਕਲ ਰਹੇ ਲੋਕਾਂ 'ਤੇ ਗੋਲੀਆਂ ਚਲਾਈਆਂ। ਪੁਲਿਸ ਨੇ ਗੋਲੀਬਾਰੀ ਲਈ ਜ਼ਿੰਮੇਵਾਰ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ&bullਾਂ ਵਿਚੋਂ ਇਕ ਮਹਿਲਾ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡ੍ਰਨ ਨੇ ਇਸ ਵਾਰਦਾਤ ਨੂੰ ਅਤਿਵਾਦੀ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਅਣਮਨੁੱਖੀ ਕਰਤੂਤਾਂ ਲਈ ਇਸ ਦੁਨੀਆਂ ਵਿਚ ਕੋਈ ਜਗ&bullਾ ਨਹੀਂ। ਉਧਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਉ ਵਿਚ ਸਪੱਸ਼ਟ ਵੇਖਿਆ ਜਾ ਸਕਦਾ ਹੈ ਕਿ ਹਮਲਾਵਰ ਇਕ ਮਸਜਿਦ ਦੇ ਬਾਹਰ ਗੱਡੀ ਰੋਕਦਾ ਹੈ ਅਤੇ ਇਮਾਰਤ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਅੰਨ&bullੇਵਾਹ ਗੋਲੀਆਂ ਚਲਾ ਦਿੰਦਾ ਹੈ। ਇਹ ਵੀਡੀਉ ਫੁਟੇਜ ਹਮਲਾਵਾਰ ਨੇ ਫ਼ੇਸਬੁਕ 'ਤੇ ਲਾਈਵ ਹੁੰਦਿਆਂ ਰਿਕਾਰਡ ਕੀਤੀ। ਫਿਰ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਹਮਲੇ ਦੇ ਇਕ ਚਸ਼ਮਦੀਦ ਅਹਿਮਦ ਅਲ ਮਹਿਮੂਦ ਨੇ ਦੱਸਿਆ ਕਿ ਹਮਲਾਵਾਰ ਦੇ ਹੱਥਾਂ ਵਿਚ ਇਕ ਵੱਡੀ ਬੰਦੂਕ ਸੀ ਅਤੇ ਉਸ ਨੇ ਆਉਂਦੇ ਸਾਰੇ ਗੋਲੀਆਂ ਦਾ ਮੀਂਹ ਵਰ&bullਾ ਦਿਤਾ। ਗੋਲੀਬਾਰੀ ਤੋਂ ਬਚਣ ਲਈ ਮਾਸੂਮ ਲੋਕ ਫ਼ਰਸ਼ 'ਤੇ ਲੰਮੇ ਪੈ ਗਏ ਪਰ ਹਰ ਪਾਸੇ ਖ਼ੂਨ ਹੀ ਖ਼ੂਨ ਨਜ਼ਰ ਆ ਰਿਹਾ ਸੀ।  ਪ੍ਰਧਾਨ ਮੰਤਰੀ ਜੈਸਿੰਡ ਆਰਡ੍ਰਨ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਇਤਿਹਾਸ ਦਾ ਸਿਆਹ ਦਿਨ ਕਰਾਰ ਦਿਤਾ। ਉਨ&bullਾਂ ਦੱਸਿਆ ਕਿ 40 ਜਣੇ ਅਲਨੂਰ ਮਸਜਿਦ ਵਿਚ ਮਾਰੇ ਗਏ ਜਦਕਿ 10 ਜਣਿਆਂ ਦੀ ਮੌਤ ਲਿਨਵੁੱਡ ਸਥਿਤ ਮਸਜਿਦ ਵਿਚ ਹੋਈ। ਨਿਊਜ਼ੀਲੈਂਡ ਦੇ ਪੁਲਿਸ ਕਮਿਸ਼ਨਰ ਸਕੌਟ ਮੌਰਿਸਨ ਨੇ ਕਿਹਾ ਕਿ ਇਕ ਮਹਿਲਾ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਖ ਹਮਲਾਵਰ ਆਸਟ੍ਰੇਲੀਅਨ ਨਾਗਰਿਕ ਹੈ ਅਤੇ ਉਥੋਂ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਗੱਲ ਦੀ ਪੁਸ਼ਟੀ ਕਰ ਦਿਤੀ। ਮੁੱਖ ਹਮਲਾਵਰ ਦੀ ਪਛਾਣ 28 ਸਾਲ ਦੇ ਬ੍ਰੈਂਟਨ ਟਰੈਂਟ ਵਜੋਂ ਕੀਤੀ ਗਈ ਹੈ ਜਿਸ ਨੇ ਵੀਰਵਾਰ ਰਾਤ ਨੂੰ ਹੀ ਫ਼ੇਸਬੁਕ ਪੋਸਟ ਰਾਹੀਂ ਆਪਣੇ ਇਰਾਦੇ ਜ਼ਾਹਰ ਕਰ ਦਿਤੇ ਸਨ। ਬ੍ਰੈਂਟਨ ਨੇ ਹਮਲੇ ਦਾ ਕਾਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਵਿਦੇਸ਼ੀ ਹਮਲਾਵਰਾਂ ਦੁਆਰਾ ਕੀਤੀ ਹਜ਼ਾਰਾਂ ਲੋਕਾਂ ਦੀ ਹੱਤਿਆ ਦਾ ਬਦਲਾ ਲੈਣ ਲਈ ਹਮਲੇ ਦੀ ਯੋਜਨਾ ਤਿਆਰ ਕੀਤੀ। ਉਸ ਨੇ ਆਪਣੀ ਪੋਸਟ ਵਿਚ ਲਿਖਿਆ ਸੀ, ''ਮੈਂ ਹਮਲਾਵਰਾਂ 'ਤੇ ਧਾਵਾ ਬੋਲਾਂਗਾ ਅਤੇ ਲਾਈਵ ਸਟ੍ਰੀਮਿੰਗ ਵੀ ਕਰਾਂਗਾ। ਜੇ ਹਮਲੇ ਦੌਰਾਨ ਮੈਂ ਨਾ ਬਚਿਆ ਤਾਂ ਸਾਰਿਆਂ ਨੂੰ ਅਲਵਿਦਾ! ਘਟਨਾ ਦੇ ਮੱਦੇਨਜ਼ਰ ਨਿਊਜ਼ੀਲੈਂਡ ਦੀਆਂ ਸਾਰੀ ਮਸੀਤਾਂ ਨੂੰ ਫ਼ਿਲਹਾਲ ਬੰਦ ਕਰ ਦਿਤਾ ਗਿਆ ਹੈ। ਉਧਰ ਬੰਗਲਾਦੇਸ਼ ਦੀ ਕ੍ਰਿਕਟ ਟੀਮ ਵਾਲ-ਵਾਲ ਬਚ ਗਈ ਜਿਸ ਦੇ ਖਿਡਾਰੀ ਹਮਲਾਵਰਾਂ ਦਾ ਨਿਸ਼ਾਨਾ ਬਣੀਆ ਮਸੀਤਾਂ ਵਿਚੋਂ ਇਕ 'ਚ ਨਮਾਜ਼ ਅਦਾ ਕਰਨ ਗਏ ਸਨ। ਵਾਰਦਾਤ ਦੇ ਮੱਦੇਨਜ਼ਰ ਬੰਗਲਾਦੇਸ਼ ਕ੍ਰਿਕਟ ਟੀਮ ਦਾ ਨਿਊਜ਼ੀਲੈਂਡ ਦੌਰਾ ਰੱਦ ਕਰ ਦਿਤਾ ਗਿਆ। ਦੁਨੀਆਂ ਭਰ ਦੇ ਸਿਆਸੀ ਅਤੇ ਇਸਲਾਮਿਕ ਆਗੂਆਂ ਨੇ ਗੋਲੀਬਾਰੀ ਦੀਆਂ ਇਨ&bullਾਂ ਵਾਰਦਾਤਾਂ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।