image caption:

ਮੁੰਬਈ ‘ਚ ਪੁਲ ਹਾਦਸਾ, 6 ਲੋਕਾਂ ਦੀ ਮੌਤ, ਟ੍ਰੈਫਿਕ-ਲਾਈਟ ਨੇ ਬਚਾਈ ਕਈ ਜ਼ਿੰਦਗੀਆਂ

ਮੁੰਬਈ: ਦੱਖਣੀ ਮੁੰਬਈ &lsquoਚ ਇੱਕ ਰੇਲਵੇ ਸਟੇਸ਼ਨ ਕੋਲ ਵੀਰਵਾਰ ਸ਼ਾਮ ਪੈਦਲ ਪੱਥ (ਫੁਟਓਵਰ) ਪੁਲ਼ ਢਹਿ ਗਿਆ। ਇਸ ਵੱਡੇ ਹਾਦਸੇ &lsquoਚ 6 ਲੋਕਾਂ ਦੀ ਮੌਤ ਜਦਕਿ 36 ਹੋਰ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਅਜੇ ਹੋਰ ਵੀ ਵਧ ਸਕਦੀ ਸੀ ਪੲ ਸੜਕ &lsquoਤੇ ਰੈਡ ਲਾਲਈਟ ਹੋਣ ਕਾਰਨ ਕਈ ਲੋਕਾਂ ਦੀ ਜਾਨ ਬੱਚ ਗਈ।
ਫੇਮ ਸੀਐਸਐਮਟੀ ਸਟੇਸ਼ਨ ਦੇ ਕੋਲ ਬਣੇ ਇਸ ਪੁਲ ਨੂੰ ਆਮ ਤੌਰ &lsquoਤੇ &lsquoਕਸਾਬ ਪੁਲ&rsquo ਦੇ ਨਾਂਅ ਨਾਲ ਜਾਣਿਆ ਹਾਂਦਾ ਹੈ ਕਿ ਕਿਉਂਕਿ 26/11 ਸਮੇਂ ਮੁੰਬਈ ਅੱਤਵਾਦੀ ਹਮਦੇ ਦੌਰਾਨ ਅੱਤਵਾਦੀ ਇਸੇ ਪੁਲ ਤੋਂ ਲੰਘੇ ਸੀ। ਹਾਦਸੇ &lsquoਚ ਜ਼ਖ਼ਮੀ ਸਭ ਲੋਕਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ &lsquoਚ ਭਰਤੀ ਕਰਵਾਇਆ ਗਿਆ ਹੈ।
ਇੱਕ ਪ੍ਰਤੱਖਦਰਸ਼ੀ ਦਾ ਕਹਿਣਾ ਹੈ ਕਿ ਜਦੋਂ ਪੁਲ ਢਹਿ-ਢੇਰੀ ਹੋਇਆ ਰੈਡ ਲਾਈਟ &lsquoਤੇ ਟ੍ਰੈਫਿਕ ਰੁੱਕਿਆ ਹੋਇਆ ਸੀ, ਜਿਸ ਕਾਰਨ ਕਈ ਲੋਕਾਂ ਦੀ ਜਾਨ ਬੱਚ ਗਈ। ਹੋਰਾਂ ਦਾ ਇਹ ਵੀ ਕਹਿਣਾ ਹੈ ਕਿ ਅੱਜ ਸਵੇਰ ਤੋਂ ਹੀ ਪੁਲ &lsquoਤੇ ਮੁਰਮੰਤ ਦਾ ਕੰਮ ਚਲ ਰਿਹਾ ਸੀ ਜਿਸ ਕਰਕੇ ਉਥੇ ਮੌਜੂਦ ਲੋਕ ਇਸ ਦਾ ਇਸਤੇਮਾਲ ਘੱਟ ਕਰ ਰਹੇ ਸੀ।
ਹਾਦਸੇ &lsquoਚ ਮਾਰੇ ਗਏ ਲੋਕਾਂ ਦੇ ਪਰਿਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਨ ਨੇ 5-5 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਜ਼ਖ਼ਮੀਆਂ ਦੇ ਇਲਾਜ ਦਾ ਖ਼ਰਚ ਵੀ ਸਰਕਾਰ ਹੀ ਚੁੱਕੇਗੀ।