image caption:

ਰਾਕੇਸ਼ ਪਾਂਡੇ ਨੇ ਰਵਨੀਤ ਬਿੱਟੂ ਦਾ ਕੀਤਾ ਵਿਰੋਧ, ਅਕਾਲੀ ਦਲ ‘ਚ ਹੋ ਸਕਦੇ ਹਨ ਸ਼ਾਮਿਲ

 ਲੁਧਿਆਣਾ :ਪੰਜਾਬ &lsquoਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਅਜਿਹੇ &lsquoਚ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਰੁੱਸਣ ਮਨਾਉਣ ਦਾ ਸਿਲਸਿਲਾ ਵੀ ਜਾਰੀ ਹੈ। ਦਰਅਸਲ ਕਾਂਗਰਸ ਦੇ ਲੀਡਰਾਂ ਦੇ ਬਗਾਵਤੀ ਸੁਰ ਹੁਣ ਜਲੰਧਰ ਤੋਂ ਬਾਅਦ ਲੁਧਿਆਣਾ ਪਹੁੰਚ ਗਏ ਹਨ।
ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਮਿਲਣ ਤੋਂ ਬਾਅਦ ਵਿਧਾਇਕ ਰਾਕੇਸ਼ ਪਾਂਡੇ ਨਾਰਾਜ਼ ਚੱਲ ਰਹੇ ਹਨ ਅਤੇ ਉਹਨਾਂ ਨੇ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਟਿਕਟ ਮਿਲਣ &lsquoਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ ਸੂਤਰਾਂ ਮੁਤਾਬਿਕ ਰਾਕੇਸ਼ ਪਾਂਡੇ ਕਾਂਗਰਸ ਪਾਰਟੀ &lsquoਚੋਂ ਅਸਤੀਫਾ ਦੇ ਕੇ ਅਕਾਲੀ ਦਲ &lsquoਚ ਸ਼ਾਮਿਲ ਹੋ ਸਕਦੇ ਹਨ।
 ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਪਾਰਟੀ &lsquoਚ ਟਿਕਟਾਂ ਨੂੰ ਲੈ ਕੇ ਮਾਰੋ ਮਾਰੀ ਚੱਲ ਰਹੀ ਹੈ ਅਤੇ ਜਿਹੜੀ ਬਗਾਵਤ ਜਲੰਧਰ ਤੋਂ ਸ਼ੁਰੂ ਹੋਈ ਸੀ ਉਹ ਹੁਣ ਲੁਧਿਆਣਾ &lsquoਚ ਆ ਗਈ ਹੈ ਅਤੇ ਜਲੰਧਰ &lsquoਚ ਚੌਧਰੀ ਸੰਤੋਖ ਸਿੰਘ ਨੂੰ ਟਿਕਟ ਦੇਣ &lsquoਤੇ ਪਾਰਟੀ ਦੇ ਕਈ ਲੀਡਰ ਪਹਿਲਾਂ ਹੀ ਬਗਾਵਤ ਦੇ ਰਾਹ &lsquoਤੇ ਹਨ ਅਤੇ ਹੁਣ ਲੁਧਿਆਣਾ ਤੋਂ ਰਾਕੇਸ਼ ਪਾਂਡੇ ਨੇ ਦੀ ਨਾਰਾਜ਼ਗੀ ਨੇ ਕਾਂਗਰਸ ਪਾਰਟੀ ਲਈ ਇੱਕ ਵਾਰ ਫਿਰ ਚੋਣਾਂ ਤੋਂ ਪਹਿਲਾਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ।