image caption:

ਪੀਐੱਮ ਮੋਦੀ ਦਾ ਜਨਤਾ ਨੂੰ ਸਵਾਲ, ਇਮਾਨਦਾਰ ਚੌਕੀਦਾਰ ਚਾਹੀਦੈ ਜਾਂ ਭ੍ਰਿਸ਼ਟਾਚਾਰੀ ਨਾਮਦਾਰ?

ਅਹਿਮਦਨਗਰ: ਮਹਾਰਾਸ਼ਟਰ ਦੇ ਅਹਿਮਦ ਨਗਰ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ, ਐੱਨਸੀਪੀ ਅਜਿਹੇ ਲੋਕਾਂ ਨਾਲ ਖੜ੍ਹੇ ਹਨ ਜੋ ਕਹਿ ਰਹੇ ਹਨ ਕਿ ਜੰਮੂ-ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰ ਦੇਵਾਂਗੇ, ਮੈਨੂੰ ਕਾਂਗਰਸ ਦੇ ਲੋਕਾਂ ਤੋਂ ਕੋਈ ਉਮੀਦ ਨਹੀਂ ਹੈ ਕਿਉਂਕਿ ਇਸ ਸਭ ਉਨ੍ਹਾਂ ਦੀ ਪੈਦਾਵਾਰ ਹੈ ਪਰ ਮੈਨੂੰ ਇਹ ਸਮਝ ਨਹੀਂ ਲਗਦਾ ਕਿ ਸ਼ਰਦ ਪਵਾਰ ਨੂੰ ਕੀ ਹੋ ਗਿਆ ਹੈ? ਤੁਸੀਂ ਤਾਂ ਦੇਸ਼ ਦੇ ਨਾਂ 'ਤੇ ਕਾਂਗਰਸ ਛੱਡ ਦਿੱਤੀ ਸੀ। ਹੁਣ ਦੇਸ਼ 'ਚ ਦੋ ਪ੍ਰਧਾਨ ਮੰਤਰੀ ਦੀ ਗੱਲ 'ਤੇ ਤੁਸੀਂ ਕਦੋਂ ਤਕ ਚੁੱਪ ਰਹੋਗੇ?
ਪੀਐੱਮ ਨੇ ਕਿਹਾ ਕਿ ਹੁਣ ਤੁਹਾਨੂੰ ਤੈਅ ਕਰਨਾ ਹੋਵੇਗਾ ਕਿ ਇਮਾਨਦਾਰ ਚੌਕੀਦਾਰ ਚੱਲੇਗਾ ਜਾਂ ਫਿਰ ਭ੍ਰਿਸ਼ਟਾਚਾਰੀ ਨਾਮਦਾਰ। ਹਿੰਦੁਸਤਾਨ ਦੀ ਹੀਰੋ ਚੱਲਣਗੇ ਜਾਂ ਪਾਕਿਸਤਾਨ ਦੇ ਪੈਰਵੀਕਾਰ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ 'ਚ ਸਵਰਾਜ ਦਾ ਸੁਪਨਾ ਸਭ ਤੋਂ ਪਹਿਲਾਂ ਛੱਤਰਪਤੀ ਸ਼ਿਵਾਜੀ ਮਹਾਰਾਜ ਨੇ ਦੇਖਿਆ ਸੀ। ਮੈਂ ਚਾਹੁੰਦਾ ਹਾਂ ਕਿ ਸਵਰਾਜ ਸਥਾਪਤ ਕਰਨ ਲਈ ਐੱਨਡੀਏ ਦੇ ਕੰਮ ਨੂੰ ਅੱਗੇ ਵਧਾਇਆ ਜਾਵੇ ਅਤੇ ਸ਼ਿਵਾਜੀ ਮਹਾਰਾਜ ਦੇ ਸੁਪਨੇ ਨੂੰ ਪੂਰਾ ਕਰਨ ਲਈ ਮਜ਼ਬੂਤੀ ਨਾਲ ਜੁਟਿਆ ਜਾਵੇ।
ਸਵੈ ਰੁਜ਼ਗਾਰ ਲਈ ਅੱਜ ਕਰੋੜਾਂ ਨੌਜਵਾਨਾਂ ਨੂੰ ਬੈਂਕਾਂ ਤੋਂ ਬਿਨਾਂ ਗਰੰਟੀ ਆਸਾਨੀ ਨਾਲ ਲੋਨ ਮਿਲ ਰਿਹਾ ਹੈ ਤਾਂ ਉਸ ਦੇ ਪਿੱਛੇ ਤੁਹਾਡੀ ਵੋਟ ਤਾਕਤ ਹੈ। ਹਰ ਪਿੰਡ 'ਚ ਸੜਕਾਂ ਦਾ ਨਿਰਮਾਣ ਕਰਾਵਾਇਆ ਜਾ ਰਿਹਾ ਹੈ। ਸਾਲਾਂ ਤੋਂ ਲਟਕੇ ਰੇਲਵੇ ਪ੍ਰੋਜੈਕਟ ਜੇਕਰ ਅੱਜ ਪੂਰੇ ਹੋ ਰਹੇ ਹਨ ਤਾਂ ਇਸ ਪਿੱਛੇ ਵੀ ਤੁਹਾਡੀ ਵੋਟ ਤਾਕਤ ਹੀ ਹੈ।
ਇਕ ਹੋਰ ਕਾਂਗਰਸ, ਐੱਨਸੀਪੀ ਦੀ ਮਹਾ ਮਿਲਾਵਟ ਦੇ ਖੋਖਲੇ ਵਾਅਦੇ ਹਨ ਅਤੇ ਦੂਸਰੇ ਪਾਸੇ ਐੱਨਡੀਏ ਦੇ ਬੁਲੰਦ ਇਰਾਦੇ। ਕਾਂਗਰਸ ਐੱਨਸੀਪੀ ਦੀ ਸਰਕਾਰ 'ਚ ਕਦੀ ਮੁੰਬਈ 'ਚ ਬੰਬ ਧਮਾਕਾ, ਕਦੀ ਪੁਣੇ 'ਚ, ਕਦੀ ਟਰੇਨ 'ਚ, ਕਦੀ ਬੱਸਾਂ 'ਚ ਧਮਾਕੇ ਹੁੰਦੇ ਸਨ। ਪਰ ਪਿਛਲੇ ਪੰਜ ਸਾਲਾਂ 'ਚ ਇਹ ਬੰਬ ਧਮਾਕੇ ਬੰਦ ਹਨ।


ਘੱਗਰ 'ਚ ਵਗਦਾ ਜ਼ਹਿਰੀਲਾ ਪਾਣੀ ਬਣੇਗਾ ਚੋਣ ਮੁੱਦਾ
ਹੋਰ ਪੜ੍ਹੋ

ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਪੀਐੱਮ ਦੀ ਮੌਜੂਦਗੀ 'ਚ ਕਾਂਗਰਸ ਦੇ ਸੀਨੀਆਰ ਆਗੂ ਰਾਧਾਕ੍ਰਿਸ਼ਨ ਵਿਖੇ ਪਾਟਿਲ ਭਾਜਪਾ ਦੀ ਮੈਂਬਰਸ਼ਿਪ ਲੈ ਸਕਦੇ ਹਨ। ਵਿਖੇ ਦੇ ਪੁੱਤਰ ਕੁਝ ਦਿਨ ਪਹਿਲਾਂ ਹੀ ਭਾਜਪਾ 'ਚ ਸ਼ਾਮਲ ਹੋਇਆ ਹੈ ਅਤੇ ਉਸ ਨੂੰ ਅਹਿਮਦਨਗਰ ਤੋਂ ਟਿਕਟ ਮਿਲੀ ਹੈ। ਅਹਿਮਦਨਗਰ 'ਚ ਰੈਲੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕਰਨਾਟਕ ਦੇ ਗੰਗਾਵਤੀ ਅਤੇ ਸ਼ਾਮ ਨੂੰ ਕੇਰਲ ਦੇ ਕੌਝੀਕੋਡ 'ਚ ਵੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ।