image caption:

ਅਕਾਲੀ ਦਲ ਟਕਸਾਲੀ ਨੇ ਖਡੂਰ ਸਾਹਿਬ ਤੋਂ ਜਨਰਲ ਜੇ. ਜੇ. ਸਿੰਘ ਦੀ ਟਿਕਟ ਲਈ ਵਾਪਸ

ਖਡੂਰ ਸਾਹਿਬ: ਖਡੂਰ ਸਾਹਿਬ ਤੋਂ ਅਕਾਲੀ ਦਲ ਟਕਸਾਲੀ ਵਲੋਂ ਉਮੀਦਵਾਰ ਜਨਰਲ ਜੇ. ਜੇ. ਸਿੰਘ ਦੀ ਟਿਕਟ ਵਾਪਸ ਲੈ ਲਈ ਗਈ ਹੈ। ਇਹ ਫੈਸਲਾ ਪਾਰਟੀ ਵਲੋਂਪੀ. ਡੀ. ਏ. ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਲੈ ਗਿਆ ਹੈ। ਪਾਰਟੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਖਡੂਰ ਸਾਹਿਬ ਤੋਂ ਆਪਣਾ ਕੋਈ ਵੀ ਉਮੀਦਵਾਰ ਮੈਦਾਨ &lsquoਚ ਨਹੀਂ ਉਤਾਰੇਗੀ। ਜਿਸ ਪਿੱਛੋ ਜਨਰਲ ਜੇ. ਜੇ. ਸਿੰਘ ਚੋਣ ਮੈਦਾਨ ਵਿਚੋਂ ਪਿੱਛੇ ਹੱਟ ਗਏ ਹਨ।
ਜਿਕਰਯੋਗ ਹੈ ਕਿ ਖਡੂਰ ਸਾਹਿਬ ਤੋਂ ਅਕਾਲੀ ਦਲ ਨੇ ਬੀਬੀ ਜਾਗੀਰ ਕੌਰ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਇਸ ਵਾਰ ਦੀਆਂ ਲੋਕਸਭਾ ਚੋਣਾਂ ਕਾਫੀ ਦਿਲਚਸਪ ਹੋਣ ਵਾਲਿਆਂ ਹਨ।  ਕਾਂਗਰਸ ਭਾਜਪਾ ਅਕਾਲੀ ਗਠਜੋੜ &lsquoਚ ਹੁਣ ਵਕਾਰ ਦਾ ਮੁਕਾਬਲਾ ਹੈ। ਪਾਰਟੀਆਂ ਵਲੋਂ ਪੰਜਾਬ ਦੀਆਂ ਹੌਟ ਸੀਟਾਂ &lsquoਤੇ ਫੋਕਸ ਕੀਤਾ ਜਾ ਰਿਹਾ ਹੈ।
ਹਾਲਾਂਕਿ ਪੰਜਾਬ &lsquoਚ ਤੀਜਾ ਫ਼ਰੰਟ ਵੀ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਵਾਰ ਕੌਣ ਜਿੱਤ ਹਾਸਿਲ ਕਰਦਾ ਹੈ।  ਬਹਿਰਹਾਲ ਪੰਜਾਬ &lsquoਚ 19 ਮਈ ਨੂੰ ਵੋਟਾਂ ਪੈਣਗੀਆਂ ਚੋਣਾਂ ਲਈ ਨੋਟੀਫ਼ਿਕੇਸ਼ਨ 22 ਅਪ੍ਰੈਲ 2019 ਨੂੰ ਜਾਰੀ ਹੋਵੇਗਾ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 29 ਅਪ੍ਰੈਲ 2019 ਹੋਵੇਗੀ। 30 ਅਪਰੈਲ 2019 ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਰੀਕ 2 ਮਈ 2019 ਹੈ।