image caption:

BJP ਨੇ ਜੁੱਤੀ ਸੁੱਟਣ ਵਾਲੇ ਸੰਸਦ ਮੈਂਬਰ ਦੀ ਕੱਟੀ ਟਿਕਟ, ਰਵੀਕਿਸ਼ਨ ਗੋਰਖਪੁਰ ਤੋਂ ਹੋਣਗੇ ਪਾਰਟੀ ਦੇ ਉਮੀਦਵਾਰ

ਲਖਨਊ : ਲੋਕ ਸਭਾ ਚੋਣਾਂ 2019 ਲਈ ਭਾਰਤੀ ਜਨਤਾ ਪਾਰਟੀ ਨੇ ਅੱਜ ਜਾਰੀ ਆਪਣੀ 21ਵੀਂ ਸੂਚੀ ਵਿਚ ਉੱਤਰ ਪ੍ਰਦੇਸ਼ ਤੋਂ ਸੱਤ ਉਮੀਦਵਾਰਾਂ ਦੇ ਨਾਂ ਐਲਾਨੇ ਹਨ। ਭਾਜਪਾ ਨੇ ਸੰਤ ਕਬੀਰ ਨਗਰ ਵਿਚ ਵਿਧਾਇਕ 'ਤੇ ਜੁੱਤੀਆਂ ਦੀ ਵਾਛੜ ਕਰਨ ਵਾਲੇ ਸ਼ਰਦ ਤ੍ਰਿਪਾਠੀ ਦੀ ਟਿਕਟ ਕੱਟ ਦਿੱਤੀ ਹੈ। ਉਨ੍ਹਾਂ ਦੇ ਪਿਤਾ ਅਤੇ ਉੱਤਰ ਪ੍ਰਦੇਸ਼ ਭਾਜਪਾ ਦੇ ਸਾਬਕਾ ਪ੍ਰਧਾਨ ਰਮਾਪਤੀ ਰਾਮ ਤ੍ਰਿਪਾਠੀ ਨੂੰ ਭਾਜਪਾ ਨੇ ਦੇਵਰੀਆ ਤੋਂ ਉਮੀਦਵਾਰ ਬਣਾਇਆ ਹੈ।
ਭਾਜਪਾ ਨੇ ਪੰਜ ਸੰਸਤ ਮੈਂਬਰਾਂ ਦੀ ਮੁੜ ਟਿਕਟ ਕੱਟੀ ਹੈ। ਹੁਣ ਸਿਰਫ਼ ਘੋਸੀ ਸੀਟ 'ਤੇ ਉਮੀਦਵਾਰ ਦਾ ਐਲਾਨ ਬਾਕੀ ਹੈ। ਪਾਰਟੀ ਨੇ ਯੋਗੀ ਆਦਿਤਿਆਨਾਥ ਸਰਕਾਰ ਦੇ ਮੰਤਰੀ ਮੁਕਟ ਬਿਹਾਰੀ ਵਰਮਾ ਨੂੰ ਅੰਬੇਡਕਰਨਗਰ ਤੋਂ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਪ੍ਰਤਾਪਗੜ੍ਹ ਆਪਣਾ ਦਲ ਸੰਸਦ ਮੈਂਬਰ ਹਰੀਵੰਸ਼ ਸਿੰਘ ਦੀ ਟਿਕਟ ਕੱਟੀ ਹੈ। ਇੱਥੋਂ ਪਾਰਟੀ ਨੇ ਆਪਣਾ ਦਲ ਵਿਧਾਇਕ ਸੰਗਮ ਲਾਲ ਗੁਪਤਾ ਨੂੰ ਉਮੀਦਵਾਰ ਬਣਾਇਆ ਹੈ।
ਜੌਨਪੁਰ ਤੋਂ ਪਾਰਟੀ ਦੇ ਸੰਸਦ ਮੈਂਬਰ ਕੇਪੀ ਸਿੰਘ ਟਿਕਟ ਬਚਾਉਣ ਵਿਚ ਕਾਮਯਾਬ ਰਹੇ ਹਨ। ਦੇਵਰੀਆ ਤੋਂ ਸੰਸਦ ਮੈਂਬਰ ਕਲਰਾਜ ਮਿਸ਼ਰਾ ਚੋਣ ਲੜਨ ਤੋਂ ਮਨ੍ਹਾਂ ਕਰ ਰਹੇ ਹਨ। ਸੰਤ ਕਬੀਰ ਨਗਰ ਤੋਂ ਸੰਸਦ ਮੈਂਬਰ ਸ਼ਰਦ ਤ੍ਰਿਪਾਠੀ ਨੂੰ ਅਨੁਸ਼ਾਸਨਹੀਣਤਾ ਦਾ ਖਮਿਆਜ਼ਾਦ ਉਠਾਉਣਾ ਪਿਆ ਹੈ। ਭਦੋਹੀ ਤੋਂ ਸੰਸਦ ਮੈਂਬਰ ਵੀਰੇਂਦਰ ਸਿੰਘ ਮਸਤ ਨੂੰ ਬਲੀਆ ਤੋਂ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਸੰਤ ਕਬੀਰ ਨਗਰ ਤੋਂ ਪ੍ਰਵੀਣ ਨਿਸ਼ਾਦ ਨੂੰ ਉਮੀਦਵਾਰ ਬਣਾਇਆ ਹੈ। ਪ੍ਰਵੀਨ ਨਿਸ਼ਾਦ ਫ਼ਿਲਹਾਲ ਗੋਰਖਪੁਰ ਤੋਂ ਸੰਸਦ ਮੈਂਬਰ ਹਨ। ਭੋਜਪੁਰੀ ਫਿਲਮ ਦੇ ਅਦਾਕਾਰ ਰਵੀ ਕਿਸ਼ਨ ਨੂੰ ਪਾਰਟੀ ਨੇ ਗੋਰਖਪੁਰ ਤੋਂ ਉਮੀਦਵਾਰ ਬਣਾਇਆ ਹੈ।