image caption:

ਦਿਲਜੀਤ ਨੇ ਕਾਇਲੀ ਤੇ ਕਰੀਨਾ ਲਈ ਗਾਇਆ ਗੀਤ, ਕਾਇਲ ਹੋਈ ਬੇਬੋ

ਮੁੰਬਈ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਅਕਸਰ ਰਿਐਲਟੀ ਟੀਵੀ ਸਟਾਰ ਕਾਇਲੀ ਜੇਨਰ ਤੇ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੀ ਪ੍ਰਸ਼ੰਸਾ ਕਰਦਾ ਰਹਿੰਦਾ ਹੈ। ਹੁਣ ਉਸ ਨੇ ਦੋਵਾਂ ਜਣੀਆਂ ਨੂੰ ਸਮਰਪਿਤ ਕਰਦੇ ਗੀਤ ਦੀ ਵੀਡੀਓ ਜਾਰੀ ਕੀਤੀ ਹੈ ਜਿਸ ਨੂੰ ਵੇਖਣ ਬਾਅਦ ਬੇਬੋ ਦਿਲਜੀਤ ਦੀ ਫੈਨ ਹੋ ਗਈ ਹੈ।

ਇਸ ਗੀਤ ਨੂੰ ਦਿਲਜੀਤ ਨੇ ਇੰਟਾਗ੍ਰਾਮ 'ਤੇ ਪੋਸਟ ਕੀਤਾ ਹੈ। ਇੱਕ ਹੋਰ ਵੀਡੀਓ ਵਿੱਚ ਕਰੀਨਾ ਨੇ ਇਸ ਸਨਮਾਨ ਲਈ ਦਿਲਜੀਤ ਦਾ ਧੰਨਵਾਦ ਕੀਤਾ। ਉਸ ਨੇ ਲਿਖਿਆ ਕੇ ਫਿਲਮ 'ਉੜਤਾ ਪੰਜਾਬ' 'ਚ ਉਸ ਦਾ ਸਹਿ-ਕਲਾਕਾਰ ਸ਼ਰਮੀਲਾ ਹੈ ਤੇ ਉਸ ਨਾਲ ਦੋ ਫਿਲਮਾਂ ਵਿੱਚ ਕੰਮ ਕਰਨ ਦੇ ਬਾਅਦ ਵੀ ਜ਼ਿਆਦਾ ਬੋਲਦਾ ਨਹੀਂ। ਕਰੀਨਾ ਨੇ ਕਿਹਾ ਕਿ ਉਹ ਉਸ ਦੀ ਫੈਨ ਹੈ।

ਇਸੇ ਹਫ਼ਤੇ ਦੀ ਸ਼ੁਰੂਆਤ ਵਿੱਚ ਦਿਲਜੀਤ ਨੇ ਇਸ ਗੀਤ ਦੀ ਆਡੀਓ ਜਾਰੀ ਕੀਤੀ ਸੀ। ਉਸ ਮੌਕੇ ਉਸ ਨੇ ਕਿਹਾ ਸੀ ਕਿ ਕਰੀਨਾ ਉਸ ਲਈ ਖ਼ਾਸ ਹੈ ਕਿਉਂਕਿ ਉਸ ਦੀ ਪਹਿਲੀ ਫ਼ਿਲਮ 'ਉੜਤਾ ਪੰਜਾਬ' ਉਸੇ ਨਾਲ ਰਿਲੀਜ਼ ਹੋਈ ਸੀ। ਹੁਣ ਦੋਵੇਂ ਜਣੇ ਫਿਲਮ 'ਗੁੱਡ ਨਿਊਜ਼' ਵਿੱਚ ਦੁਬਾਰਾ ਇਕੱਠੇ ਨਜ਼ਰ ਆਉਣਗੇ।