image caption:

ਹਾਕੀ ਏਸ਼ੀਆ ਕੱਪ ਦਾ ਚੈਂਪੀਅਨ ਬਣਿਆ ਭਾਰਤ

ਢਾਕਾ: ਹਾਕੀ ਏਸ਼ੀਆ ਕੱਪ &lsquoਚ ਮਲੇਸ਼ੀਆ ਨੂੰ ਮਾਤ ਦੇ ਕੇ ਭਾਰਤ ਚੈਂਪੀਅਨ ਬਣ ਗਿਆ ਹੈ। ਭਾਰਤ ਨੇ ਇਹ ਖਿਤਾਬ ਤੀਜੀ ਵਾਰ ਆਪਣੇ ਨਾ ਕੀਤਾ ਹੈ। ਭਾਰਤ ਨੂੰ ਚੈਂਪੀਅਨ ਬਣਨ ਦਾ ਮਾਣ 10 ਸਾਲ ਬਾਅਦ ਹਾਸਿਲ ਹੋਇਆ। ਫਾਈਨਲ &lsquoਚ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਮਾਤ ਦਿੱਤੀ। ਭਾਰਤ ਨੇ ਮੈਚ ਦੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਾ ਮੁਜਾਹਰਾ ਕੀਤਾ ਤੇ ਮੈਚ ਦੇ ਤੀਜੇ ਮਿੰਟ &lsquoਚ ਹੀ ਗੋਲ ਦਾਗ ਦਿੱਤਾ। ਇਹ ਗੋਲ ਰਮਨਦੀਪ ਸਿੰਘ ਨੇ ਕੀਤਾ। ਇਸ ਤੋਂ ਬਾਅਦ ਭਾਰਤ ਨੇ ਡਿਫੈਂਡ ਕਰਦਿਆਂ ਮਲੇਸ਼ੀਆ ਨੂੰ ਮੌਕਾ ਨਹੀਂ ਦਿੱਤਾ।
ਭਾਰਤ ਨੇ ਹਮਾਲਵਾਰ ਰੁੱਖ ਅਪਣਾਈ ਰੱਖਿਆ ਤੇ ਮੈਚ ਦੇ 29ਵੇਂ ਮਿੰਟ &lsquoਚ ਦੂਜਾ ਗੋਲ ਕਰਦਿਆਂ ਬੜ੍ਹਤ 2-0 ਦੀ ਕਰ ਲਈ।  ਇਹ ਗੋਲ ਲਲਿਤ ਉਪਧਿਆਏ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ ਇੱਕ ਦੁੱਕਾ ਮੌਕਿਆਂ ਤੋਂ ਇਲਾਵਾ ਭਾਰਤ ਨੇ ਮਲੇਸ਼ੀਆ ਨੂੰ ਕੋਈ ਗੋਲ ਨਾ ਕਰਨ ਦਿੱਤਾ ਪਰ ਮੈਚ ਦੇ 50ਵੇਂ ਮਿੰਟ &lsquoਚ ਮਲੇਸ਼ੀਆ ਦੀ ਟੀਮ 1 ਗੋਲ ਕਰਨ &lsquoਚ ਕਾਮਯਾਬ ਹੋ ਗਈ। ਪਰ ਭਾਰਤ ਨੇ ਆਖਰੀ ਮਿੰਟ ਤੱਕ ਮਲੇਸ਼ੀਆ ਨੂੰ ਨਾਲ ਨਹੀਂ ਰਲਣ ਦਿੱਤਾ ਤੇ ਮੈਚ ਆਪਣੀ ਝੋਲੀ &lsquoਚ ਪਾ ਲਿਆ।