image caption:

ਅਰੁਣਾਚਲ 'ਚ ਮਿਲਿਆ ਫੌਜੀ ਜਹਾਜ਼ ਦਾ ਮਲਬਾ

ਨਵੀਂ ਦਿੱਲੀ: ਲਾਪਤਾ ਜਹਾਜ਼ ਏਐਨ-32 ਬਾਰੇ ਭਾਰੀ ਹਵਾਈ ਸੈਨਾ ਦਾ ਵੱਡਾ ਬਿਆਨ ਆਇਆ ਹੈ। ਕੁਝ ਦਿਨ ਤੋਂ ਲਾਪਤਾ ਜਹਾਜ਼ ਦੀ ਖੋਜ ਕੀਤੀ ਜਾ ਰਹੀ ਸੀ। ਹੁਣ ਇਸ ਬਾਰੇ ਖ਼ਬਰ ਆਈ ਹੈ ਕਿ ਹੈਲੀਕਾਪਟਰ ਤੋਂ ਅਰੁਣਾਚਲ ਪ੍ਰਦੇਸ਼ &lsquoਚ ਕੁਝ ਮਲਬਾ ਦੇਖਿਆ ਗਿਆ ਹੈ। ਇਸ ਤੋਂ ਬਾਅਦ ਸੈਨਾ ਪੂਰੇ ਇਲਾਕੇ ਦੀ ਖੋਜਬੀਨ ਕਰ ਰਹੀ ਹੈ। ਇਸ ਲਾਪਤਾ ਜਹਾਜ਼ ਏਐਨ-32 &lsquoਚ ਕੁੱਲ 13 ਲੋਕ ਸਵਾਰ ਸੀ। ਹਵਾਈ ਸੈਨਾ ਦਾ ਏਐਨ-32 ਤਿੰਨ ਜੂਨ ਤੋਂ ਲਾਪਤਾ ਸੀ। ਇਸ &lsquoਚ 8 ਕਰੂ ਮੈਂਬਰਾਂ ਸਮੇਤ 5 ਯਾਤਰੀ ਸਵਾਰ ਸੀ।