image caption:

ਪੱਛਮੀ ਬੰਗਾਲ ‘ਚ ਖੂਨੀ ਸਿਆਸਤ ਜਾਰੀ

ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਨੀਤੀ ਤੇ ਹਿੰਸਾ ਇੱਕ-ਦੂਜੇ ਦੀ ਪਛਾਣ ਬਣ ਚੁੱਕੇ ਹਨ। ਲੋਕ ਸਭਾ ਚੋਣਾਂ ਨੂੰ ਖ਼ਤਮ ਹੋਏ ਵੀ 15 ਦਿਨ ਤੋਂ ਜ਼ਿਆਦਾ ਹੋ ਚੁੱਕੇ ਹਨ ਪਰ ਇੱਥੇ ਅਜੇ ਵੀ ਖੂਨੀ ਰਾਜਨੀਤੀ ਹੋ ਰਹੀ ਹੈ। ਬੀਜੇਪੀ ਤੇ ਟੀਐਮਸੀ ਦੀ ਲੜਾਈ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਬੀਤੇ ਦਿਨੀਂ ਉੱਤਰ 24 ਪਰਗਨਾ ਦੇ ਭਾਟਪਾੜਾ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਦੇ ਦੋ ਤੇ ਹਾਵੜਾ &lsquoਚ ਬੀਜੇਪੀ ਦੇ ਇੱਕ ਸਮੱਰਥਕ ਦਾ ਕਤਲ ਹੋ ਗਿਆ।
ਉੱਤਰ 24 ਪਰਗਨਾ &lsquoਚ ਬੰਬ ਨਾਲ ਹਮਲੇ ਦੀ ਘਟਨਾ ਬੀਤੀ ਰਾਤ ਸਾਢੇ 10 ਵਜੇ ਦੀ ਹੈ। ਮੁਹਮੰਦ ਹਲੀਮ ਨਾਂ ਦਾ ਟੀਐਮਸੀ ਸਮਰਥਕ ਆਪਣੇ ਘਰ ਬਾਹਰ ਪਰਿਵਾਰ ਨਾਲ ਬੈਠਾ ਸੀ, ਉਦੋਂ ਹੀ ਹਮਲਾ ਕੀਤਾ ਗਿਆ। ਇਸ ਹਮਲੇ &lsquoਚ ਚਾਰ ਲੋਕ ਹੋਰ ਵੀ ਜ਼ਖ਼ਮੀ ਹੋਏ ਹਨ। ਕੱਲ੍ਹ ਹਾਵੜਾ &lsquoਚ ਇੱਕ ਬੀਜੇਪੀ ਕਾਰਕੁਨ ਦਾ ਕਤਲ ਕੀਤਾ ਗਿਆ। ਉਸ ਦੀ ਲਾਸ਼ ਮੈਦਾਨ &lsquoਚ ਪਈ ਮਿਲੀ। ਪਰਿਵਾਰ ਮੁਤਾਬਕ ਮ੍ਰਿਤਕ ਸਮਾਤੁਲ ਬੀਜੇਪੀ ਸਮਰੱਥਕ ਸੀ। ਇਸ ਲਈ ਟੀਐਮਸੀ ਦੇ ਵਰਕਰਾਂ ਨੇ ਉਸ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਬੀਜੇਪੀ ਦੇ ਹੋਰ ਸਮਰੱਥਕਾਂ ਨੇ ਸ਼ਾਮ ਨੂੰ ਸਮਤੁਲ ਦੀ ਲਾਂਸ ਰੱਖ ਪ੍ਰਦਰਸ਼ਨ ਕੀਤਾ।