image caption:

ਔਰਤ ਨੇ 17 ਦਿਨਾਂ 'ਚ ਭੀਖ ਮੰਗ ਇਕੱਠੇ ਕੀਤੇ 34 ਲੱਖ ਰੁਪਏ

ਦੁਬਈ: ਪੁਲਿਸ ਨੇ ਇੱਕ ਯੂਰਪੀਅਨ ਮਹਿਲਾ ਨੂੰ ਧੋਖਾਧੜੀ ਦੇ ਇਲਜ਼ਾਮ &lsquoਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਲੋਕਾਂ ਤੋਂ ਆਨਲਾਈਨ ਭੀਖ ਮੰਗ ਰਹੀ ਸੀ। ਉਸ ਨੇ ਸਿਰਫ 17 ਦਿਨਾਂ &lsquoਚ ਹੀ 34 ਲੱਖ 81 ਹਜ਼ਾਰ ਰੁਪਏ ਇਕੱਠੇ ਕਰ ਲਏ। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਉਸ ਨੇ ਬੱਚਿਆਂ ਦੇ ਫੋਟੋ ਪੋਸਟ ਕੀਤੇ ਹੋਏ ਸੀ।
ਉਹ ਲੋਕਾਂ ਨੂੰ ਕਹਿੰਦੀ ਸੀ ਕਿ ਉਸ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਹੈ ਤੇ ਉਸ ਦੇ ਸਿਰ &lsquoਤੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਦਾਰੀ ਹੈ। ਪੁਲਿਸ ਮੁਤਾਬਕ ਸਾਬਕਾ ਪਤੀ ਨੇ ਹੀ ਮਹਿਲਾ ਦੀ ਇਸ ਹਰਕਤ ਬਾਰੇ ਉਨ੍ਹਾਂ ਨੂੰ ਦੱਸਿਆ। ਦੁਬਈ ਪੁਲਿਸ ਦੇ ਅਪਰਾਧ ਜਾਂਚ ਵਿਭਾਗ ਦੇ ਅਧਿਕਾਰੀ ਜਮਾਲ ਅਲ ਸਲੇਮ ਜਾਲਫ ਨੇ ਦੱਸਿਆ ਕਿ ਮਹਿਲਾ ਨੇ ਬੱਚਿਆਂ ਦੀਆਂ ਤਸਵੀਰਾਂ ਫੇਸਬੁੱਕ, ਟਵਿਟਰ ਤੇ ਇੰਸਟਾਗ੍ਰਾਮ &lsquoਤੇ ਪੋਸਟ ਕੀਤੇ ਸੀ ਤੇ ਕਈ ਅਕਾਊਂਟ ਬਣਾਏ ਹੋਏ ਸੀ।
ਜਾਲਫ ਦਾ ਕਹਿਣਾ ਹੈ ਕਿ ਯੁਏਈ &lsquoਚ ਆਨਲਾਈਨ ਭੀਖ ਮੰਗਣਾ ਅਪਰਾਧ ਹੈ। ਪੁਲਿਸ ਨੇ ਰਮਜਾਨ ਦੌਰਾਨ ਭੀਖ ਮੰਗਣ ਦੇ ਇਲਜ਼ਾਮ &lsquoਚ 128 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।