image caption:

ਗੈਸ ਪਾਈਪ ਲਾਈਨ ਫਟਣ ਕਾਰਨ ਲੱਗੀ ਅੱਗ ਵਿਚ 3 ਝੁਲਸੇ

ਜ਼ੀਰਕਪੁਰ-  ਢਕੌਲੀ ਦੀ ਸਪਰਿੰਗਲ ਹਾਈਟੀਸ ਸੁਸਾਇਟੀ ਦੀ ਦੂਜੀ ਮੰਜ਼ਿਲ 'ਤੇ ਇੱਕ ਫਲੈਟ ਦੀ ਰਸੋਈ ਵਿਚ ਧਮਾਕੇ ਕਾਰਨ ਗੈਸ ਪਾਈਪ ਲਾਈਨ ਫਟਣ ਕਾਰਨ ਅੱਗ ਲੱਗ ਗਈ। ਅੱਗ ਕਾਰਨ ਦੋ ਮਹਿਲਾਵਾਂ ਸਣੇ ਤਿੰਨ ਲੋਕ ਝੁਲਸ ਗਏ ਜਿਨ੍ਹਾਂ ਸੁਸਾਇਟੀ ਦੇ ਲੋਕਾਂ ਨੇ ਪੰਚਕੂਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ। ਧਮਾਕੇ ਦੀ ਆਵਾਜ਼ ਐਨੀ ਤੇਜ਼ ਸੀ ਕਿ ਮਕਾਨ ਦੇ ਦਰਵਾਜ਼ੇ ਅਤੇ ਖਿੜਕੀਆਂ 'ਤੇ ਲੱਗੇ ਸ਼ੀਸ਼ੇ ਵੀ ਟੁੱਟ ਗਏ। ਆਵਾਜ਼ ਸੁਣ ਕੇ ਸੁਸਾਇਟੀ ਦੇ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਫਲੈਟ ਨੰਬਰ 53 ਸੀ ਵਿਚੋਂ ਧੂੰਆਂ Îਨਿਕਲ ਰਿਹਾ ਸੀ। ਕਿਸੇ ਤਰ੍ਹਾਂ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ। ਝੁਲਸੀ ਹਾਲਤ ਵਿਚ ਸੁਨੀਲ ਗਰਗ 45 ਅਤੇ ਉਨ੍ਹਾਂ ਦੀ ਮਾਂ ਊਸ਼ਾ 60 ਅਤੇ ਨੌਕਰਾਣੀ ਰਾਜ ਰਾਣੀ ਨੂੰ ਪੰਚਕੂਲਾ ਸੈਕਟਰ 6 ਦੇ ਜਨਰਲ ਹਸਪਤਾਲ ਦੀ ਐਮਰਜੈਂਸੀ ਵਿਚ ਦਾਖ਼ਲ ਕਰਾਇਆ। ਸਕੂਲ ਦੀਆਂ ਛੁੱਟੀਆਂ ਹੋਣ ਕਰਕੇ ਸੁਨੀਲ ਦੀ ਪਤਨੀ ਅਤੇ ਉਸ ਦੇ ਬੱਚੇ ਨਾਨਕੇ ਗਏ ਹੋਏ ਸੀ। ਪਾਈਪ ਤੋਂ ਗੈਸ ਰਿਸਣ ਕਰਕੇ ਪੂਰੇ ਘਰ ਵਿਚ ਬਦਬੂ ਫੈਲ ਗਈ ਸੀ।