image caption:

ਕੂਲਰ ਵਿਚ ਨਸ਼ੇ ਦੀ ਦਵਾਈ ਪਾ ਕੇ ਬੇਹੋਸ਼ ਕੀਤਾ ਪਰਿਵਾਰ, ਗਹਿਣੇ ਤੇ ਨਕਦੀ ਉਡਾਈ

ਲੁਧਿਆਣਾ- : ਦੁਗਰੀ ਇਲਾਕੇ ਵਿਚ ਐਤਵਾਰ ਰਾਤ ਸੁੱਤੇ ਪਏ ਪਰਵਾਰ ਦੇ ਕੂਲਰ ਅਤੇ ਘਰ ਵਿਚ ਕਲੋਰੋਫਾਰਮ ਦਾ ਸਪਰੇਅ ਕਰਕੇ ਚੋਰ 15 ਤੋਲੇ ਗਹਿਣੇ ਅਤੇ ਢਾਈ ਲੱਖ ਕੈਸ਼ ਲੈ ਗਏ। ਨਸ਼ੇ ਵਿਚ ਬੇਹੋਸ਼ ਪਰਿਵਾਰ ਜਦ ਸਵੇਰੇ ਉਠਿਆ ਤਾਂ ਘਟਨਾ ਦਾ ਪਤਾ ਚਲਿਆ। ਪੁਲਿਸ ਚੋਰਾਂ ਦੀ ਭਾਲ ਵਿਚ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਸਤਪਾਲ ਸਿੰਘ ਨੇ ਦੱਸਿਆ ਕਿ ਉਹ ਮਾਡਰਨ ਕਿਚਨ ਮਾਡਿਊਲ ਬਣਾਉਣ ਦਾ ਕਾਰੋਬਾਰ ਕਰਦੇ ਹਨ। ਘਰ ਵਿਚ ਪਤਨੀ, ਬੇਟਾ, ਮਾਤਾ ਪਿਤਾ ਅਤੇ ਭੈਣ ਹੈ। ਰਾਤ ਨੂੰ ਉਹ ਕੂਲਰ ਲਾ ਕੇ  ਸੌਂ ਗਏ ਜਦ ਕਿ ਮਾਤਾ ਪਿਤਾ ਅਤੇ ਭੈਣ ਏਸੀ ਵਾਲੇ ਕਮਰੇ ਵਿਚ ਸੀ।  ਸਵੇਰੇ ਕਰੀਬ ਸੱਤ ਵਜੇ ਉਠੇ ਤਾਂ ਦੇਖਿਆ ਕਿ ਕਮਰੇ ਵਿਚ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਬਾਹਰ ਵੀ। ਉਨ੍ਹਾਂ ਨੇ ਇਸ ਤੋਂ ਬਾਅਦ ਪਰਿਵਾਰ ਦੇ ਬਾਕੀ ਲੋਕਾਂ ਨੂੰ ਆਵਾਜ਼ ਲਾਈ ਤਾਂ ਉਹ ਵੀ ਬਿਖਰਿਆ ਸਮਾਨ ਦੇਖ ਕ ਹੈਰਾਨ ਰਹਿ ਗਏ।