image caption:

ਇਮਰਾਨ ਖਾਨ ਨੇ ਦੇਸ਼ ਵਾਸੀਆਂ ਨੂੰ ਟੈਕਸਾਂ ਬਾਰੇ ਅਲਟੀਮੇਟਮ ਦੇ ਦਿੱਤਾ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਰਥਿਕ ਮੁੱਦੇ ਉੱਤੇ ਅੱਜ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ ਤਾਂ ਇਸ ਭਾਸ਼ਣ ਵਿਚ ਉਨ੍ਹਾਂ ਨੇ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ 30 ਜੂਨ ਤੱਕ ਆਪਣੀ ਜਾਇਦਾਦ ਦਾ ਐਲਾਨ ਕਰਨ ਅਤੇ ਟੈਕਸਾਂ ਬਾਰੇ ਅਲਟੀਮੇਟਮ ਦੇ ਦਿੱਤਾ ਹੈ।
ਵਰਨਣ ਯੋਗ ਹੈ ਕਿ ਪਾਕਿਸਤਾਨ ਸਰਕਾਰ ਮੰਗਲਵਾਰ ਨੂੰ ਅਗਲੇ ਸਾਲ ਦਾ ਪੇਸ਼ ਕਰਨ ਵਾਲੀ ਹੈ। ਇਮਰਾਨ ਖਾਨ ਨੇ ਦੇਸ਼ ਦੇ ਨਾਮ ਭਾਸ਼ਣ ਵਿਚ ਕਿਹਾ, &lsquoਮੈਂ ਤੁਹਾਨੂੰ ਸਭ ਨੂੰ &lsquoਪ੍ਰਾਪਰਟੀ ਡੈਕਲੇਰੇਸ਼ਨ ਪਲਾਨ'' ਵਿੱਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ, ਕਿਉਂਕਿ ਜੇ ਅਸੀਂ ਟੈਕਸ ਦਾ ਭੁਗਤਾਨ ਨਹੀਂ ਕਰਦੇ ਤਾਂ ਦੇਸ਼ ਨੂੰ ਅੱਗੇ ਲਿਜਾਣ ਵਿਚ ਸਫਲ ਨਹੀਂ ਹੋਵਾਂਗੇ।'' ਉਨ੍ਹਾਂ ਕਿਹਾ, &lsquoਜੇ ਅਸੀਂ ਆਪਣੇ ਦੇਸ਼ ਨੂੰ ਮਹਾਨ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਖੁਦ ਨੂੰ ਬਦਲਣਾ ਹੋਵੇਗਾ।'' ਸਭ ਨੂੰ ਪਤਾ ਹੈ ਕਿ ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ ਐੱਮ ਐੱਫ) ਤੋਂ 6 ਅਰਬ ਡਾਲਰ ਦਾ ਪੈਕੇਜ ਲਿਆ ਹੈ, ਤਾਂ ਕਿ ਸਰਕਾਰ ਚੱਲਦੀ ਰਹਿ ਸਕੇ।
ਇਮਰਾਨ ਖਾਨ ਨੇ ਕਿਹਾ, &lsquoਤੁਹਾਡੇ ਕੋਲ ਬੇਨਾਮੀ ਜਾਇਦਾਦ, ਬੇਨਾਮੀ ਬੈਂਕ ਖਾਤੇ ਤੇ ਬੇਨਾਮੀ ਧਨ ਐਲਾਨਣ ਲਈ 30 ਜੂਨ ਤੱਕ ਸਮਾਂ ਹੈ। ਇਸ ਦੇ ਬਾਅਦ ਸਰਕਾਰ ਵੱਲੋਂ ਉਚਿਤ ਕਦਮ ਚੁੱਕੇ ਜਾਣਗੇ।'' ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, &lsquoਵਿਦੇਸ਼ਾਂ ਦੀਆਂ ਸਰਕਾਰਾਂ ਨਾਲ ਅਸਾਂ ਸਮਝੌਤੇ ਕੀਤੇ ਹਨ ਤੇ ਸਾਨੂੰ ਪਾਕਿਸਤਾਨੀ ਲੋਕਾਂ ਦੇ ਬੈਂਕ ਖਾਤਿਆਂ ਤੇ ਜਾਇਦਾਦਾਂ ਦੇ ਬਾਰੇ ਜ਼ਰੂਰੀ ਸੂਚਨਾਵਾਂ ਮਿਲ ਰਹੀਆਂ ਹਨ। ਇਕ ਗੱਲ ਯਾਦ ਰੱਖਣਾ ਕਿ ਸਾਡੀ ਸਰਕਾਰ ਕੋਲ ਉਹ ਜਾਣਕਾਰੀ ਹੈ, ਜੋ ਪਹਿਲਾਂ ਕਿਸੇ ਸਰਕਾਰ ਕੋਲ ਨਹੀਂ ਸੀ।'' ਉਨ੍ਹਾਂ ਕਿਹਾ, &lsquoਸਾਡੀਆਂ ਏਜੰਸੀਆਂ ਕੋਲ ਬੇਨਾਮੀ ਅਕਾਊਂਟ ਅਤੇ ਸਭ ਬੇਨਾਮੀ ਜਾਇਦਾਦਾਂ ਦੀ ਸੂਚਨਾ ਹੈ। ਇਸ ਲਈ ਤੁਸੀਂ 30 ਜੂਨ ਤੱਕ ਦੀ ਸਕੀਮ ਦਾ ਲਾਭ ਲਵੋ ਤੇ ਦੇਸ਼ ਦੇ ਨਾਲ ਆਪਣੇ ਬੱਚੇ ਦਾ ਭਵਿੱਖ ਸੁਰੱਖਿਅਤ ਕਰੋ। ਸਾਨੂੰ ਇਕ ਮੌਕਾ ਦੇਵੋ ਕਿ ਅਸੀਂ ਦੇਸ਼ ਨੂੰ ਉਸ ਦੇ ਪੈਰਾਂ ਉੱਤੇ ਖੜ੍ਹਾ ਕਰ ਸਕੀਏ ਅਤੇ ਲੋਕਾਂ ਨੂੰ ਗਰੀਬੀ ਵਿਚੋਂ ਬਾਹਰ ਕੱਢ ਸਕੀਏ।''
ਆਪਣੇ ਭਾਸ਼ਣ ਦੇ ਸ਼ੁਰੂ ਵਿਚ ਇਮਰਾਨ ਨੇ ਕਿਹਾ, &lsquoਮੇਰੇ ਦੇਸ਼ ਵਾਸੀਓ! ਪਿਛਲੇ 10 ਸਾਲਾਂ ਵਿਚ ਦੇਸ਼ ਦਾ ਕਰਜ਼ਾ 6,000 ਅਰਬ ਰੁਪਏ ਤੋਂ ਵਧ ਕੇ 30,000 ਅਰਬ ਰੁਪਏ ਹੋ ਗਿਆ ਹੈ। ਇਸ ਨਾਲ ਦੇਸ਼ ਨੂੰ ਜਿੰਨਾ ਨੁਕਸਾਨ ਪਹੁੰਚਿਆ ਹੈ, ਉਹ ਇਹ ਹੈ ਕਿ ਜਿਹੜਾ ਕਰੀਬ 4,000 ਅਰਬ ਰੁਪਏ ਦਾ ਸਾਲਾਨਾ ਟੈਕਸ ਇਕੱਠਾ ਹੁੰਦਾ ਹੈ, ਉਸ ਦਾ ਅੱਧਾ ਹਿੱਸਾ ਕਰਜ਼ੇ ਦੇ ਭੁਗਤਾਨ ਵਿਚ ਖਰਚ ਹੋ ਜਾਂਦਾ ਹੈ। ਬਾਕੀ ਰਕਮ ਨਾਲ ਦੇਸ਼ ਸਾਰੇ ਖਰਚ ਪੂਰੇ ਨਹੀਂ ਕਰ ਸਕਦਾ। ਬਦਕਿਮਸਤੀ ਨਾਲ ਪਾਕਿਸਤਾਨ ਦੁਨੀਆ ਵਿਚ ਸਭ ਤੋਂ ਘੱਟ ਟੈਕਸ ਦੇਣ ਵਾਲਾ ਦੇਸ਼ ਹੈ, ਪਰ ਇਹੀ ਦੇਸ਼ ਉਨ੍ਹਾਂ ਚੋਣਵੇਂ ਦੇਸ਼ਾਂ ਵਿਚੋਂ ਹੈ, ਜਿਹੜਾ ਖੁੱਲ੍ਹ ਕੇ ਦਾਨ ਦਿੰਦਾ ਹੈ। ਜੇ ਸਾਡੇ ਲੋਕਾਂ ਵਿਚ ਜੋਸ਼ ਆ ਜਾਵੇ ਤਾਂ ਅਸੀਂਂ ਹਰ ਸਾਲ ਘੱਟੋ-ਘੱਟ 10,000 ਅਰਬ ਰੁਪਏ ਇਕੱਠੇ ਕਰ ਸਕਦੇ ਹਾਂ।''