image caption:

ਅਫਗਾਨਿਸਤਾਨ ਵਿੱਚ ਆਈ ਐਸ ਦਾ ਦਾਬਾ ਵਧਣ ਨਾਲ ਪੱਛਮ ਦੇ ਦੇਸ਼ਾਂ ਨੂੰ ਖਤਰਾ

ਜਲਾਲਾਬਾਦ- ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ ਐਸ) ਸੀਰੀਆ ਅਤੇ ਇਰਾਕ ਵਿੱਚ ਆਪਣਾ ਕੰਟਰੋਲ ਗੁਆ ਚੁੱਕਾ ਹੈ ਪਰ ਅਫਗਾਨਿਸਤਾਨ ਦੇ ਉਤਰ ਪੂਰਬੀ ਪਹਾੜੀ ਇਲਾਕੇ ਵਿੱਚ ਇਹ ਆਪਣਾ ਪ੍ਰਭਾਵ ਵਧਾ ਕੇ ਨਵੇਂ ਲੜਾਕਿਆਂ ਦੀ ਭਰਤੀ ਕਰ ਰਿਹਾ ਹੈ ਅਤੇ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਲਈ ਖਤਰਾ ਹੈ ਅਤੇ ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ। ਇਹ ਦਾਅਵਾ ਅਮਰੀਕੀ ਅਤੇ ਅਫਗਾਨ ਅਧਿਕਾਰੀਆਂ ਨੇ ਕੀਤਾ ਹੈ।
ਅਫਗਾਨਿਸਤਾਨ ਵਿੱਚ ਇਸ ਅੱਤਵਾਦੀ ਗਰੁੱਪ ਨੂੰ ਤਾਲਿਬਾਨ ਤੋਂ ਵੀ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਇਸ ਅੱਤਵਾਦੀ ਸੰਗਠਨ ਨੇ ਫੌਜੀ ਸਮੱਰਥਾਵਾਂ ਵਿੱਚ ਵਾਧਾਂ ਕੀਤਾ ਹੈ ਅਤੇ ਅਫਗਾਨਿਸਤਾਨ ਅਤੇ ਵਿਦੇਸ਼ਾਂ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਆਪਣੀ ਰਣਨੀਤੀ 'ਤੇ ਵੀ ਕਾਫੀ ਕੰਮ ਕੀਤਾ ਹੈ। ਜਾਰਜਟਾਊਨ ਯੂਨੀਵਰਸਿਟੀ ਵਿੱਚ ਸੁਰੱਖਿਆ ਅਧਿਐਨ ਕੇਂਦਰ ਦੇ ਡਾਇਰੈਕਟਰ ਬ੍ਰੂਸ ਹਾਫਮੈਨ ਨੇ ਕਿਹਾ ਕਿ ਉਹ ਇਰਾਕ ਅਤੇ ਸੀਰੀਆ ਵਿੱਚ ਹਾਰਨ ਦੇ ਬਾਅਦ ਅਫਗਾਨਿਸਤਾਨ ਨੂੰ ਆਈ ਐਸ ਲਈ ਨਵੇਂ ਸੰਭਾਵਿਤ ਟਿਕਾਣੇ ਦੇ ਤੌਰ 'ਤੇ ਦੇਖਦੇ ਹਨ। ਸ਼ੁਰੂ ਵਿੱਚ ਆਈ ਐਸ ਦੇ ਕੋਲ ਬਹੁਤ ਲੜਾਕੇ ਨਹੀਂ ਸਨ, ਪਰ ਅੱਜ ਕੱਲ੍ਹ ਇਸ ਨਾਲ ਹਜ਼ਾਰ ਅੱਤਵਾਦੀ ਜੁੜੇ ਹਨ।ਮੱਧ ਏਸ਼ੀਆ ਦੇ ਨਾਲ ਅਰਬ ਦੇਸ਼ਾਂ, ਚੇਚੇਨੀਆ, ਭਾਰਤ ਅਤੇ ਬੰਗਲਾ ਦੇਸ਼ ਦੇ ਨਾਲ ਚੀਨ ਦੇ ਉਈਗੁਰ ਵੀ ਇਸ ਸੰਗਠਨ ਨਾਲ ਜੁੜੇ ਹਨ। ਇਸ ਸੰਗਠਨ ਨੇ ਲੰਬੇ ਸਮੇਂ ਤੋਂ ਪੂਰਬੀ ਨਾਨਗਰਹਰ ਪ੍ਰਾਂਤ ਵਿੱਚ ਵਜੂਦ ਕਾਇਮ ਰੱਖਿਆ ਹੋਇਆ ਹੈ, ਪਰ ਉਤਰੀ ਅਫਗਾਨਿਸਤਾਨ ਅਤੇ ਬਾਅਦ ਦੇ ਸਮੇਂ ਵਿੱਚ ਗੁਆਂਢ ਦੇ ਕੁੰਨਾਰ ਪ੍ਰਾਤ ਵਿੱਚ ਵੀ ਇਸ ਨੇ ਮਜਬੂਤ ਮੌਜੂਦਗੀ ਬਣਾ ਲਈ ਹੈ।