image caption:

ਪਾਕਿਸਤਾਨ ਨੇ ਮੋਦੀ ਦੇ ਜਹਾਜ਼ ਨੂੰ ਆਪਣੇ ਹਵਾਈ ਰੂਟ ਤੋਂ ਲਾਂਘੇ ਦੀ ਖੁੱਲ੍ਹ ਦਿੱਤੀ

ਲਾਹੌਰ- ਸ਼ੰਘਾਈ ਸਹਿਯੋਗ ਸੰਗਠਨ (ਐੱਸ ਸ ੀਓ) ਦੀ ਬੈਠਕ ਵਿੱਚ ਕਿਰਗਿਸਤਾਨ ਜਾਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਪਾਕਿਸਤਾਨ ਆਪਣੇ ਹਵਾਈ ਖੇਤਰ ਤੋਂ ਲਾਂਘੇ ਦੀ ਮਨਜ਼ੂਰੀ ਦੇਣਾ ਮੰਨ ਗਿਆ ਹੈ। ਬੈਠਕ 13-14 ਜੂਨ ਨੂੰ ਹੋਣੀ ਹੈ, ਜਿੱਥੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਹੋਣਗੇ।
ਬਾਲਾਕੋਟ ਵਿੱਚ 26 ਫਰਵਰੀ ਨੂੰ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅੱਡਿਆਂ ਉਤੇ ਭਾਰਤ ਦੀ ਹਵਾਈ ਫੌਜ ਦੀ ਏਅਰ ਸਟ੍ਰਾਈਕ ਪਿੱਛੋਂ ਪਾਕਿਸਤਾਨ ਨੇ ਆਪਣੇ 11 ਹਵਾਈ ਰੂਟਾਂ ਤੋਂ ਦੱਖਣੀ ਖੇਤਰ ਵਾਲੇ ਸਿਰਫ ਦੋ ਹਵਾਈ ਰੂਟ ਖੋਲ੍ਹੇ ਹਨ। ਭਾਰਤ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਜਾਣ ਲਈ ਆਪਣੇ ਹਵਾਈ ਖੇਤਰ ਤੋਂ ਲੰਘਣ ਦੀ ਮਨਜ਼ੂਰੀ ਦੇਣ। ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਇਕ ਅਧਿਕਾਰੀ ਨੇ ਕਿਹਾ ਹੈ ਕਿ ਰਸਮੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਭਾਰਤ ਸਰਕਾਰ ਨੂੰ ਇਸ ਬਾਰੇ ਦੱਸ ਦਿੱਤਾ ਜਾਵੇਗਾ। ਇਸ ਪਿੱਛੋਂ ਸਿਵਲ ਹਵਾਈ ਅਥਾਰਿਟੀ ਨੂੰ ਨਿਰਦੇਸ਼ ਦਿੱਤੇ ਜਾਣਗੇ। ਅਧਿਕਾਰੀ ਨੇ ਕਿਹਾ ਹੈ ਕਿ ਐੱਸ ਸੀ ਓ ਬੈਠਕ ਤੋਂ ਇਲਾਵਾ ਹੋਰ ਕੋਈ ਬੈਠਕ ਓਥੇ ਨਹੀਂ ਹੋਣੀ, ਫਿਰ ਵੀ ਪਾਕਿਸਤਾਨ ਨੇ ਆਸ ਰੱਖੀ ਹੈ ਕਿ ਭਾਰਤ ਉਸ ਦੇ ਸ਼ਾਂਤੀ ਪ੍ਰਸਤਾਵ ਦਾ ਸਕਰਾਤਮਕ ਜਵਾਬ ਦੇਵੇਗਾ।