image caption:

ਅਮਿਤ ਹੀ ਬਣੇ ਰਹਿਣਗੇ ਬੀਜੇਪੀ ਦੇ ਸ਼ਾਹ, ਲੋਕ ਸਭਾ ਤੇ ਰਾਜ ਸਭਾ 'ਚ ਲੀਡਰਾਂ ਦੀ ਚੋਣ

ਨਵੀਂ ਦਿੱਲੀ: ਬੀਜੇਪੀ ਨੇ ਲੋਕ ਸਭਾ ਤੇ ਰਾਜ ਸਭਾ &lsquoਚ ਆਪਣੇ ਨੇਤਾਵਾਂ ਦਾ ਐਲਾਨ ਕਰ ਦਿੱਤਾ ਹੈ। ਬੀਜੇਪੀ ਸੰਸਦੀ ਕਾਰਜਕਾਰਨੀ ਕਮੇਟੀ ਦਾ ਐਲਾਨ ਹੋ ਗਿਆ ਹੈ। ਇਸ ਤਹਿਤ ਲੀਡਰ ਆਫ਼ ਹਾਊਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬਣਾਇਆ ਗਿਆ ਹੈ। ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਹੀ ਬਣੇ ਰਹਿਣਗੇ।
ਇਨ੍ਹਾਂ ਤੋਂ ਇਲਾਵਾ ਰਾਜਨਾਥ ਸਿੰਘ ਲੋਕ ਸਭਾ &lsquoਚ ਉੱਪ ਨੇਤਾ ਹੋਣਗੇ ਜਦਕਿ ਰਾਜ ਸਭਾ &lsquoਚ ਥਾਰਵਚੰਦ ਗਹਿਲੋਤ ਨੇਤਾ ਹੋਣਗੇ। ਪਿਊਸ਼ ਗੋਇਲ ਨੂੰ ਰਾਜ ਸਭਾ &rsquoਚ ਉੱਪ ਨੇਤਾ ਬਣਾਇਆ ਗਿਆ ਹੈ। ਸਰਕਾਰ ਵੱਲੋਂ ਪ੍ਰਹਲਾਦ ਜੋਸ਼ੀ ਚੀਫ ਵਿਪ੍ਹ ਹੋਣਗੇ। ਅਰਜੁਨ ਮੇਘਵਾਲ ਡਿਪਟੀ ਚੀਫ ਵਿਪ੍ਹ ਹੋਣਗੇ। ਇਸ ਤੋਂ ਇਲਾਵਾ ਵੀ ਮੁਰਲੀਧਰਨ ਰਾਜ ਸਭਾ ਦੇ ਡਿਪਟੀ ਚੀਫ ਵਿਪ੍ਹ ਹੋਣਗੇ।
ਲੋਕ ਸਭਾ &lsquoਚ ਭਾਜਪਾ ਦਾ ਚੀਫ ਵਿਪ੍ਹ ਸੰਜੇ ਜਸਵਾਲ ਨੂੰ ਬਣਾਇਆ ਗਿਆ ਹੈ ਜਦਕਿ ਨਾਰਾਇਣ ਲਾਲ ਪੰਚਾਰਿਆ ਰਾਜ ਸਭਾ &lsquoਚ ਬੀਜੇਪੀ ਵੱਲੋਂ ਚੀਫ ਵਿਪ੍ਹ ਬਣਾਏ ਗਏ ਹਨ। ਲੋਕ ਸਭਾ &lsquoਚ ਪਾਰਲੀਮੈਂਟਰੀ ਪਾਰਟੀ ਦੇ ਸਕਤਰ ਗਣੇਸ਼ ਸਿੰਘ ਹੋਣਗੇ ਤੇ ਭੁਪੇਂਦਰ ਯਾਦਵ ਰਾਜ ਸਭਾ &lsquoਚ ਪਾਰਲੀਮੈਂਟਰੀ ਪਾਰਟੀ ਦੇ ਸਕੱਤਰ ਹੋਣਗੇ। ਜਦਕਿ ਗੋਪਲਾ ਸ਼ੈੱਟੀ ਕੋਸ਼-ਪ੍ਰਧਾਨ ਹੋਣਗੇ।