image caption:

ਅੱਡੀ ‘ਤੇ ਸੱਟ ਲੱਗਣ ਕਰਕੇ ਆਲਰਾਊਂਡਰ ਵਿਜੈ ਸ਼ੰਕਰ ਵਿਸ਼ਵ ਕੱਪ ਤੋਂ ਬਾਹਰ

ਨਵੀਂ ਦਿੱਲੀ : ਭਾਰਤੀ ਖਿਡਾਰੀ ਵਿਜੈ ਸ਼ੰਕਰ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਅੱਡੀ &lsquoਤੇ ਸੱਟ ਲੱਗਣ ਕਰਕੇ ਵਿਜੈ ਐਤਵਾਰ ਨੂੰ ਇੰਗਲੈਂਡ ਖਿਲਾਫ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸੀ। ਸੋਮਵਾਰ ਨੂੰ ਐਲਾਨ ਕੀਤਾ ਗਿਆ ਕਿ ਉਹ ਵਿਸ਼ਵ ਕੱਪ ਦੇ ਬਾਕੀ ਮੈਚਾਂ &lsquoਚ ਨਹੀਂ ਖੇਡ ਸਕਣਗੇ। ਵਿਜੈ ਦੀ ਥਾਂ ਟੀਮ &lsquoਚ ਮਿਅੰਕ ਅਗਰਵਾਲ ਨੂੰ ਮਿਲ ਸਕਦੀ ਹੈ।

ਕਰਨਾਟਕ ਦੇ ਸਲਾਮੀ ਬੱਲੇਬਾਜ਼ ਮਿਅੰਕ ਅਗਰਵਾਲ ਨੇ ਪਿਛਲੇ ਸਾਲ ਅਸਟ੍ਰੇਲੀਆ ਖਿਲਾਫ ਟੈਸਟ ਕ੍ਰਿਕਟ &lsquoਚ ਡੈਬਿਊ ਕੀਤਾ ਸੀ, ਪਰ ਉਹ ਹੁਣ ਤਕ ਭਾਰਤ ਲਈ ਵਨਡੇ ਟੀਮ &lsquoਚ ਡੈਬਿਊ ਨਹੀਂ ਕਰ ਸਕੇ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, &ldquoਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਵਿਜੈ ਦੀ ਅੱਡੀ &lsquoਚ ਸੱਟ ਲੱਗੀ। ਅਜੇ ਉਨ੍ਹਾਂ ਦੀ ਹਾਲਤ ਕੁਝ ਚੰਗੀ ਨਹੀਂ ਹੈ। ਉਹ ਵਿਸ਼ਵ ਕੱਪ ਦੇ ਬਾਕੀ ਮੈਚਾਂ &lsquoਚ ਨਹੀਂ ਖੇਡ ਸਕਣਗੇ। ਉਹ ਦੇਸ਼ ਵਾਪਸ ਪਰਤਣਗੇ।&rdquo

ਵਿਜੈ ਦੀ ਥਾਂ ਮੈਨੇਜਮੈਂਟ ਮਿਅੰਕ ਅਗਰਵਾਲ ਨੂੰ ਬੁਲਾ ਸਕਦੀ ਹੈ। ਉਹ ਸਲਾਮੀ ਬੱਲੇਬਾਜ਼ ਹਨ ਤੇ ਅਜਿਹੇ &lsquoਚ ਉਸ ਤੋਂ ਪਾਰੀ ਦਾ ਆਗਾਜ਼ ਕਰਵਾ ਕੇ ਰਾਹੁਲ ਨੂੰ ਨੰਬਰ 4 &lsquoਤੇ ਬੱਲੇਬਾਜ਼ੀ ਲਈ ਬੁਲਾਇਆ ਜਾ ਸਕਦਾ ਹੈ।