image caption:

ਸੰਸਦ ਮੈਂਬਰ ਹੰਸਰਾਜ ਦਾ ਆਈਫੋਨ ਚੋਰੀ

ਨਵੀਂ ਦਿੱਲੀ: ਦੁਰਗਾ ਮੰਦਰ ਵਿੱਚ ਮੂਰਤੀਆਂ ਦੀ ਪ੍ਰਾਣ-ਪ੍ਰਤਿਸ਼ਠਾ ਲਈ ਮੰਗਲਵਾਰ ਨੂੰ ਕੱਢੀ ਸ਼ੋਭਾ ਯਾਤਰਾ ਦੌਰਾਨ ਸੂਫ਼ੀ ਗਾਇਕ ਤੇ ਬੀਜੇਪੀ ਦੇ ਸਾਂਸਦ ਹੰਸਰਾਜ ਹੰਸ ਦਾ ਮੋਬਾਈਲ ਫੋਨ ਚੋਰੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਲਗਪਗ ਇੱਕ ਵਜੇ ਦੇ ਆਸਪਾਸ ਹੰਸ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਆਈਫੋਨ XS ਮੈਕਸ ਫੋਨ ਗ਼ਾਇਬ ਹੈ। ਉਨ੍ਹਾਂ ਆਸਪਾਸ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਫੋਨ ਨਹੀਂ ਮਿਲਿਆ।

ਹੌਜ ਕਾਜੀ ਦੇ ਲਾਲ ਕੂਆਂ ਇਲਾਕੇ ਵਿੱਚ ਮੰਦਰ ਵਿੱਚ ਨਵੀਆਂ ਮੂਰਤੀਆਂ ਸਥਾਪਤ ਕਰਨ ਬਾਅਦ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਲਈ ਹੰਸਰਾਜ, ਦਿੱਲੀ ਦੇ ਬੀਜੇਪੀ ਮੁਖੀ ਮਨੋਜ ਤਿਵਾੜੀ ਨਾਲ ਆਏ ਸਨ। ਮੰਦਰ ਵਿੱਚ 30 ਜੂਨ ਨੂੰ ਤੋੜ-ਭੰਨ੍ਹ ਕੀਤੀ ਗਈ ਸੀ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੌਜ ਕਾਜੀ ਥਾਣੇ ਵਿੱਚ ਆਈਪੀਸੀ ਦੀ ਧਾਰਾ 379 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਚੋਰ ਨੂੰ ਫੜਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਆਸ-ਪਾਸ ਦੇ ਸੀਸੀਟੀਵੀ ਫੁਟੇਜ ਵੀ ਖੰਘਾਲ ਰਹੀ ਹੈ।