image caption:

ਜਸ਼ਨ ਮਨਾਉਣ ਗਏ ਬਰਾਤੀ ਪਰਤੇ ਅਰਥੀ ਨਾਲ

ਪਟਨਾ : ਘਰ &lsquoਚ&rsquo ਵਿਆਹ ਦਾ ਮਾਹੋਲ ,ਬਰਾਤੀ ਜਸ਼ਨ &lsquoਚ ਰੰਗ ਲੈਣ ਗਾਜੇ-ਵਾਜੇ ਨਾਲ ਨੱਚਦੇ ਜਾ ਰਹੇ ਸੀ ਪਰ ਪਹੁੰਚਣ ਤੋਂ ਬਾਅਦ ਅਚਾਨਕ ਕੁੱਝ ਅਜਿਹਾ ਵਾਪਰਿਆ ਜਿੰਨੇ ਰੰਗ &lsquoਚ ਭੰਗ ਪਾ ਦਿੱਤਾ। ਹਰ ਵਿਆਹ ਦੀ ਤਰ੍ਹਾਂ ਜੈਮਾਲਾ ਦੀ ਰਸਮ ਹੋਈ ਅਤੇ ਫੇਰ ਫੋਟੋ ਸੈਸ਼ਨ , ਅਚਾਨਕ ਮੰਚ &lsquoਤੇ ਬੈਠੇ ਲਾੜੇ ਅਤੇ ਉਸ ਦੇ ਭਰਾ ਨੂੰ ਗੋਲ਼ੀ ਲੱਗੀ ਅਤੇ ਭਾਜੜ ਮੱਚ ਗਈ। 
ਇਹ ਹੀ ਨਹੀਂ ਇਹ ਮਾਹੌਲ &lsquoਚ ਲਾੜੀ ਵੀ ਬੇਹੋਸ਼ ਹੋ ਗਈ । ਲਾੜੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ , ਜਿੱਥੇ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ । ਓਥੇ ਹੀ ਲਾੜੇ ਦੇ ਭਰਾ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਦੱਸ ਦੇਈਏ ਕਿ ਇਹ ਤਾਜ਼ਾ ਮਾਮਲਾ ਦਾਨਾਪੁਰ ਨਾਲ ਲਗਦੇ ਸ਼ਾਹਪੁਰ ਦਾ ਹੈ ਜਿੱਥੋਂ ਦੇ ਵਿਜੈਨਗਰ &lsquoਚ ਖ਼ੁਸ਼ੀ ਮੌਕੇ ਫਾਇਰਿੰਗ ਨੇ ਵਿਆਹ ਦਾ ਮਾਹੌਲ ਸੋਗ &lsquoਚ ਬਦਲ ਦਿੱਤਾ।
ਇਹ ਕੋਈ ਪਹਿਲਾ ਮਾਮਲਾ ਨਹੀਂ , ਬਿਹਾਰ &lsquoਚ ਪਹਿਲਾਂ ਵੀ ਵਿਆਹ &lsquoਚ ਫਾਇਰਿੰਗ ਦੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਅਤੇ ਪ੍ਰਸ਼ਾਸਨ &lsquoਤੇ ਸਵਾਲ ਉੱਠਦੇ ਰਹਿੰਦੇ ਹਨ ।  ਜ਼ਿਕਰਯੋਗ ਹੈ ਕਿ ਸਥਾਨਕ ਪੁਲਿਸ ਨੇ ਮੌਕੇ &lsquoਤੇ ਪਹੁੰਚਕੇ ਘਟਨਾ ਦਾ ਜਾਇਜ਼ਾ ਲਿਆ । ਪੁਲਿਸ ਨੇ ਜਾਣਕਾਰੀ ਦਿੱਤੀ ਕਿ ਬਰਾਤੀ ਧਿਰ ਵੱਲੋਂ ਫਾਇਰਿੰਗ ਦੌਰਾਨ  ਗੋਲ਼ੀ ਲਾੜੇ ਸਮੇਤ ਉਸ ਦੇ ਭਰਾ ਨੂੰ ਜਾ ਲੱਗੀ। ਮ੍ਰਿਤਕ ਲਾੜੇ  ਦਾ ਨਾਂ ਸਤੇਂਦਰ ਰਾਇ ਹੈ ਅਤੇ ਬਰਾਤ ਹਰਸਾਮਚਕ ਤੋਂ ਭੁਲੇਟਨ ਰਾਇ ਦੇ ਘਰ ਆਈ ਸੀ।  ਲਾੜੇ ਦਾ ਭਰਾ ਹਜੇ ਵੀ ਹਸਪਤਾਲ &lsquoਚ ਜ਼ੇਰੇ ਇਲਾਜ ਹੈ।