image caption:

PIZZA ਤੋਂ ਇਨਕਾਰ ਕੀਤਾ ਤਾਂ ਮੋਬਾਈਲ ਲੈਕੇ ਭੱਜੇ ਨੌਜਵਾਨ

ਲੁੱਟ-ਖੋਹ ਦੇ ਮਾਮਲੇ ਅਕਸਰ ਹੀ ਸੁਰਖੀਆਂ ਦਾ ਹਿੱਸਾ ਬਣੀਆਂ ਰਹਿੰਦੀਆਂ ਹਨ । ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਸੈਕਟਰ-40 ਏ ਸਥਿਤ ਮੰਦਰ ਨੇੜੇ ਐਤਵਾਰ ਨੂੰ ਦੇਰ ਰਾਤ uber eats ਵਾਲੇ ਮੁੰਡੇ ਦਾ ਰਾਹ ਰੋਕ ਲਿਆ ਅਤੇ ਪਿੱਜ਼ਾ ਖੁਆਉਣ ਦੇ ਦਬਾਅ ਬਣਾਇਆ ਅਤੇ ਉਸਦੇ ਇਨਕਾਰ ਕਰਨ &lsquoਤੇ ਤਿੰਨੋਂ ਮੁਲਜ਼ਮ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ।
ਪੁਲਿਸ ਵੱਲੋਂ ਐਂਟੀ ਡਰੱਗ ਯੂਥ ਕਲੱਬ ਦੇ ਨਾਬਾਲਗ ਤਿੰਨਾਂ ਮੈਂਬਰਾਂ ਨੂੰ ਲੁੱਟ-ਖੋਹ ਮਾਮਲੇ &lsquoਚ ਗ੍ਰਿਫ਼ਤਾਰ ਕੀਤਾ। ਦੱਸ ਦੇਈਏ ਕਿ ਮੁਲਜ਼ਮਾਂ ਕੋਲੋਂ ਮੋਬਾਈਲ ਵੀ ਬਰਾਮਦ ਕਰ ਲਿਆ ਗਿਆ ਹੈ ਜਿਸਨੂੰ ਲੈਕੇ ਉਹ ਭਜੇ ਸਨ । ਅਦਾਲਤ &lsquoਚ ਪੇਸ਼ੀ ਮਗਰੋਂ ਨੇ ਨਾਬਾਲਗ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਅਤੇ ਬਾਕੀ ਮੁਲਜਮਾਂ ਨੂੰ ਨਿਆਇਕ ਹਿਰਾਸਤ &lsquoਚ ਭੇਜ ਦਿੱਤਾ ਗਿਆ । ਜਾਣਕਾਰੀ ਮੁਤਾਬਕ ਮੁਲਜ਼ਮ ਅਕਾਸ਼, ਸ਼ੁਭਮਨਦੀਪ ਤੇ ਨਾਬਾਲਗ ਸੈਕਟਰ-38 ਦੇ ਗੁਰੂ ਕਿਰਪਾ ਐਂਟੀ ਡਰੱਗ ਯੂਥ ਕਲੱਬ ਦੇ ਮੈਂਬਰ ਹਨ। ਡਲਿਵਰੀ ਬੁਆਏ ਅਮਿਤ ਨੇ ਦੱਸਿਆ ਕਿ ਐਤਵਾਰ ਰਾਤ 2.46 ਵਜੇ ਪੁਲਿਸ ਕੰਟਰੋਲ ਰੂਮ &lsquoਚ ਮੋਬਾਈਲ ਖੋਹੇ ਜਾਣ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਬਾਈਕ ਸਵਾਰ ਚੈਕਿੰਗ ਤੇ ਵੈਰੀਫਿਕੇਸ਼ਨ ਸ਼ੁਰੂ ਕਰ ਦਿੱਤੀ। ਤਿੰਨਾਂ ਮੁਲਜ਼ਮਾਂ ਦੀ ਪਛਾਣ ਤੋਂ ਬਾਅਦ ਸਾਹਮਣੇ ਆਇਆ ਕਿ ਦੋਨੋਂ ਮੁਲਜ਼ਮ 10ਵੀਂ ਤਕ ਪੜ੍ਹਾਈ ਕਰ ਕੇ ਸਵੀਪਰ ਤੇ ਮਕੈਨਿਕ ਦਾ ਕੰਮ ਕਰਦੇ ਸਨ।