image caption:

ਕੋਲਕਾਤਾ ਦੇ ਨੌਜਵਾਨ ਨੇ ਟਿਊਮਰ ਕਰਨ ਵਾਲਾ ਬੈਕਟੀਰੀਆ ਲੱਭ ਲਿਆ

ਨਿਊ ਯਾਰਕ- ਕੋਲਕਾਤਾ ਵਿੱਚ ਜਨਮੇ ਹੋਏ ਇੱਕ ਰਿਸਰਚ ਸਕਾਲਰ ਨੇ ਟਿਊਮਰ ਨਾਲ ਨਜਿੱਠਣ ਵਾਲਾ ਬੈਕਟੀਰੀਆ ਲੱਭ ਲਿਆ ਹੈ। ਇਹ ਸਰੀਰ ਵਿੱਚ ਜਾ ਕੇ ਇਸ ਦੇ ਇਨਸਾਨਾਂ ਦੇ ਰੋਗ ਵਿਰੋਧੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਨਾਲ ਹੀ ਕੈਂਸਰ ਸਮੇਤ ਵੱਡੇ ਟਿਊਮਰ ਨਾਲ ਨਜਿੱਠਣ ਵਿੱਚ ਸਹਾਇਕ ਹੋਵੇਗਾ।
ਇਸ ਪੀ ਐੱਚ ਡੀ ਸਕਾਲਰ ਦਾ ਨਾਂਅ ਸ਼੍ਰੇਆਨ ਚੌਧਰੀ ਹੈ, ਜੋ ਨਿਊ ਯਾਰਕ ਦੇ ਕੋਲੰਬੀਆ ਯੂਨੀਵਰਸਿਟੀ ਤੋਂ ਖੋਜ ਕਰ ਰਹੇ ਹਨ। ਸਕਾਲਰ ਨੇ ਈ-ਕੋਲੀ ਨਾਂਅ ਦੀ ਬੈਕਟੀਰੀਆ ਲੱਭੀ ਹੈ, ਜਿਸ ਨੂੰ ਐਂਟੀ-ਟਿਊਮਰ ਕਿਹਾ ਜਾਂਦਾ ਹੈ। ਅਜੇ ਉਨ੍ਹਾਂ ਦੀ ਲੈਬ ਨੇ ਇਸ ਨੂੰ ਪ੍ਰਯੋਗਾਂ ਤੱਕ ਸੀਮਿਤ ਰੱਖਿਆ ਹੈ। ਪਤਾ ਲੱਗਾ ਹੈ ਕਿ ਇਸ ਵਿੱਚ ਕੁਝ ਤਰ੍ਹਾਂ ਦੇ ਕੈਂਸਰ ਦੇ ਇਲਾਜ ਦੀ ਵੀ ਸਮਰੱਥਾ ਹੈ। ਇਸ ਦੇ ਇਸਤੇਮਾਲ ਨਾਲ ਇੱਕ ਲੀਮਫੋਮਾ ਨਾਂਅ ਦੀ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਪਿੱਛੇ ਜਿਹੇ ਨੇਚਰ ਮੈਡੀਸਨ ਵਿੱਚ ਛਪੇ ਕੋਲੰਬੀਆ ਯੂਨੀਵਰਸਿਟੀ ਦੇ ਰਿਸਰਚ ਜਨਰਲ ਦੇ ਬਾਰੇ ਸ਼੍ਰੇਆਨ ਚੌਧਰੀ ਕਹਿੰਦੇ ਹਨ, ਜ਼ਿਆਦਾਤਰ ਟਿਊਮਰ ਦੇ ਫੈਲਣ ਦਾ ਕਾਰਨ ਸਰੀਰ ਦੀਆਂ ਸੈੱਲਾਂ ਵਿੱਚ ਖਾਸ ਤਰ੍ਹਾਂ ਦਾ ਪ੍ਰੋਟੀਨ ਹੈ। ਇਸ ਦਾ ਨਾਂਅ ਸੀ ਡੀ 47 ਹੁੰਦਾ ਹੈ। ਕਿਸੇ ਵਿਅਕਤੀ ਵਿੱਚ ਟਿਊਮਰ ਦੀ ਸਮੱਸਿਆ ਸ਼ੁਰੂ ਹੰਦੇ ਹੀ ਇਮਿਊਨ ਸਿਸਟਮ ਸਰੀਰ ਨੂੰ ਕੁਝ ਸਿਗਨਲ ਭੇਜਦਾ ਹੈ, ਉਹ ਇਸ ਖਾਸ ਤਰ੍ਹਾਂ ਦੇ ਪ੍ਰੋਟੀਨ ਨੂੰ ਖਾਣ ਤੋਂ ਮਨ੍ਹਾ ਕਰਦਾ ਹੈ, ਪਰ ਲੋਕ ਇਸ ਨੂੰ ਸਮਝ ਨਹੀਂ ਪਾਉਂਦੇ ਹਨ। ਅਸੀਂ ਇਸੇ ਪ੍ਰੋਟੀਨ ਦੇ ਆਲੇ ਦੁਆਲੇ ਕੰਮ ਕਰ ਰਹੇ ਹਾਂ। ਅਜੇ ਜ਼ਿਆਦਾ ਪ੍ਰਭਾਵੀ ਕੰਮ ਸਾਹਮਣੇ ਆਏਗਾ।