image caption:

ਸਿਆਸੀ ਝਟਕਿਆਂ ਤੋਂ ਬਾਅਦ ਮਾਂ ਵੈਸ਼ਨੋ ਦੇਵੀ ਦੀ ਸ਼ਰਨ 'ਚ ਸਿੱਧੂ,

 ਕੱਟੜਾ : ਸਾਬਕਾ ਕ੍ਰਿਕਟਰ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਇਕ ਹਫ਼ਤੇ ਤੋਂ ਮਾਂ ਵੈਸ਼ਨੋ ਦੇਵੀ ਦੇ ਭਵਨ 'ਚ ਪੂਜਾ 'ਚ ਲੀਨ ਹਨ। ਸਿੱਧੂ ਤਿੰਨ ਜੁਲਾਈ ਨੂੰ ਵੈਸ਼ਣੋ ਦੇਵੀ ਭਵਨ ਪੁੱਜੇ ਸਨ। ਉਹ ਸਵੇਰੇ ਤੇ ਸ਼ਾਮ ਨੂੰ ਹੋਣ ਵਾਲੀ ਮਾਂ ਵੈਸ਼ਨੋ ਦੇਵੀ ਦੀ ਆਰਤੀ 'ਚ ਸ਼ਾਮਿਲ ਹੁੰਦੇ ਹਨ ਤੇ ਉਸ ਤੋਂ ਬਾਅਦ ਭਵਨ 'ਤੇ ਹੀ ਆਪਣੇ ਕਮਰੇ 'ਚ ਚਲੇ ਜਾਂਦੇ ਹਨ। ਉਹ ਨਾ ਤਾਂ ਕਿਸੇ ਨਾਲ ਮੁਲਾਕਾਤ ਕਰਦੇ ਹਨ ਤੇ ਨਾ ਹੀ ਕਿਸੇ ਨਾਲ ਕੋਈ ਗੱਲਬਾਤ ਕਰਦੇ ਹਨ। ਕਦੀ ਕਦਾਈਂ ਉਹ ਪੈਸੰਜਰ ਕੇਬਲ ਕਾਰ 'ਚ ਸਵਾਰ ਹੋ ਕੇ ਭੈਰੋ ਘਾਟੀ ਪਹੁੰਚ ਕੇ ਬਾਬਾ ਭੈਰੋਨਾਥ ਦੇ ਦਰਸ਼ਨ ਕਰਦੇ ਹਨ ਤੇ ਫਿਰ ਪਰਤ ਜਾਂਦੇ ਹਨ। ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਜਾਰੀ ਗੁਪਤ ਨਰਾਤਿਆਂ ਕਾਰਨ ਵੀਰਵਾਰ ਤਕ ਵੈਸ਼ਨੋ ਦੇਵੀ ਭਵਨ 'ਤੇ ਹੀ ਰਹਿਣਗੇ।