image caption: ਤਸਵੀਰਾਂ: ਨਿਕਾਹ ਪਿੱਛੋਂ ਅਫ਼ਾਜ਼ੂਦੀਨ ਅਲੀ ਆਪਣੀ ਬੇਟੀ ਦੇ ਨਾਲ

36 ਸਾਲਾ ਅਫ਼ਾਜ਼ੂਦੀਨ ਅਲੀ ਨੇ ਆਪਣੀ ਪੰਦਰਾਂ ਸਾਲਾ ਧੀ ਨਾਲ ਕੀਤਾ ਨਿਕਾਹ - ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਕੀਤੀ ਤੋਇ ਤੋਇ

ਜਲਪਾਈਗੁੜੀ - ਇਸ ਜਿਲ੍ਹੇ ਦੇ ਪਿੰਡ ਕਾਸੀਆਜੋੜਾ ਵਿਖੇ ਰਹਿਣ ਵਾਲੇ ਅਫ਼ਾਜ਼ੂਦੀਨ ਅਲੀ ਵਿਰੁੱਧ ਪਿੰਡ ਦੇ ਲੋਕਾਂ ਵਿੱਚ ਇਸ ਲਈ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਉਸ ਉਤੇ ਦੋਸ਼ ਹਨ ਕਿ ਉਹਨੇ ਆਪਣੀ ਪੰਦਰਾਂ ਸਾਲਾਂ ਦੀ ਧੀ ਨਾਲ ਨਿਕਾਹ ਕਰਵਾ ਲਿਆ ਹੈ । ਸਥਾਨਕ ਅਖਬਾਰ ਵਿੱਚ ਛਪੀ ਖਬਰ ਮੁਤਾਬਕ ਅਫ਼ਾਜ਼ੂਦੀਨ ਇਕ ਦਿਹਾੜੀਦਾਰ ਵਜੋਂ ਕੰਮ ਕਰਦਾ ਹੈ, ਉਸ ਦੀਆਂ ਤਿੰਨ ਧੀਆਂ ਅਤੇ ਦੋ ਲੜਕੇ ਹਨ । ਉਸ ਦੀ ਪਤਨੀ ਸਕੀਨਾ ਵੀ ਇਸ ਨਿਕਾਹ ਦਾ ਵਿਰੋਧ ਨਹੀਂ ਕਰ ਰਹੀ । ਉਸ ਦਾ ਕਹਿਣਾ ਹੈ ਕਿ ਉਹਦਾ ਪਤੀ ਅੱਲਾ ਨੂੰ ਮੰਨਣ ਵਾਲਾ ਹੈ, ਤੇ ਉਹ ਝੂਠ ਨਹੀਂ ਬੋਲ ਸਕਦਾ ।
  ਅਫ਼ਾਜ਼ੂਦੀਨ ਅਲੀ ਦਾ ਕਹਿਣਾ ਹੈ ਕਿ ਉਹ ਅੱਲਾ ਦਾ ਹੁਕਮ ਮੰਨ ਕੇ ਅਜਿਹਾ ਕਰ ਰਿਹਾ ਹੈ । ਅੱਲ੍ਹਾ ਵੱਲੋਂ ਉਸ ਨੂੰ ਅਲਹਾਮ ਹੋਇਆ ਹੈ ਕਿ ਉਹ ਆਪਣੀ ਬੇਟੀ ਨਾਲ ਵਿਆਹ ਕਰ ਲਵੇ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸ ਦੀ ਵੱਡੀ ਧੀ ਜੋ ਕੇਵਲ ਪੰਦਰਾਂ ਸਾਲਾਂ ਦੀ ਹੈ, ਉਹ ਪੰਜ ਮਹੀਨਿਆਂ ਦੀ ਗਰਭਵਤੀ ਹੈ ਤੇ ਉਸ ਨੂੰ ਘਰੋਂ ਬਾਹਰ ਵੀ ਨਿੱਕਲਣ ਨਹੀਂ ਦਿੱਤਾ ਜਾਂਦਾ ਸੀ। ਪਿੰਡ ਵਾਸੀਆਂ ਵਿੱਚ ਰੋਸ ਪੈਦਾ ਹੋਣ ਤੇ 36 ਸਾਲਾ ਅਫ਼ਾਜ਼ੂਦੀਨ ਨੇ ਉਸ ਨਾਲ ਨਿਕਾਹ ਕਰਵਾ ਲਿਆ ਹੈ । ਇਹ ਮਾਮਲਾ ਪੁਲਿਸ ਕੋਲ ਜਾਣ ਤੇ ਅਲੀ, ਉਸ ਦੀ ਪਤਨੀ ਸਕੀਨਾ ਅਤੇ ਉਹਨਾਂ ਦੀ ਬੇਟੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਪੁਲਿਸ ਵੱਲੋਂ ਉਸ ਦੇ ਵਿਰੁੱਧ ਕੋਈ ਖਾਸ ਚਾਰਜ ਨਾ ਲਾਉਣ ਕਾਰਨ ਅਦਾਲਤ ਨੇ ਕੋਈ ਕਾਰਵਾਈ ਕੀਤੇ ਬਿਨਾ ਉਹਨਾਂ ਨੂੰ ਰਿਹਾਅ ਕਰ ਦਿੱਤਾ ਹੈ । ਪਰ ਆਸ ਪਾਸ ਦੇ ਪਿੰਡਾਂ ਵਿੱਚ ਉਸ ਤੋਇ ਤੋਇ ਹੋ ਰਹੀ ਹੈ ਕਿ ਇਹ ਕਿਹੋ ਜਿਹਾ ਅੱਲਾ ਦਾ ਹੁਕਮ ਹੈ ਕਿ ਆਪਣੀ ਹੀ ਧੀ ਨਾਲ ਅਜਿਹਾ ਕੁਕਰਮ ਕੀਤਾ ਜਾਵੇ । ਲੋਕ ਪੁੱਛ ਰਹੇ ਹਨ ਕਿ ਹੁਣ ਉਹ ਆਪਣੀ ਪਤਨੀ ਨੂੰ ਪਤਨੀ ਦਾ ਦਰਜਾ ਦੇਵੇਗਾ ਜਾਂ ਸੱਸ ਦਾ । ਆਪਣੀਆਂ ਦੂਜੀਆਂ ਧੀਆਂ ਨੂੰ ਸਾਲੀਆਂ ਆਖੇਗਾ ਤੇ ਲੜਕੇ ਨੂੰ ਸਾਲਾ ਆਖੇਗਾ ਜਾਂ ਪੁੱਤਰ । ਅਲੀ ਨੇ ਸਤਿਕਾਰਤ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੱਤਾ ਹੈ ।