image caption:

ਨਸ਼ੇ ‘ਚ ਟੱਲੀ ਸਹੁਰੇ ਨੇ ਨੂੰਹ ਸਾਹਮਣੇ ਕੱਪੜੇ ਲਾਹ ਕੇ ਕੀਤਾ ਅਜਿਹਾ ਸ਼ਰਮਨਾਕ ਕੰਮ…

ਲੁਧਿਆਣਾ : ਮਹਾਨਗਰ &lsquoਚ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੱਸ ਦੇਈਏ ਕਿ ਜਿੱਥੇ ਸਹੁਰੇ ਨੂੰ ਪਿਓ ਦਾ ਦਰਜ ਦਿੱਤਾ ਜਾਂਦਾ ਹੈ ਉੱਥੇ ਹੀ ਲੁਧਿਆਣਾ &lsquoਚ ਬਜ਼ੁਰਗ ਸਹੁਰਾ ਸ਼ਰਾਬ ਦੇ ਨਸ਼ੇ &lsquoਚ ਟੱਲੀ ਹੋ ਕੇ ਨੂੰਹ ਸਾਹਮਣੇ ਕੱਪੜੇ ਲਾਹ ਕੇ ਖੜ੍ਹਾ ਹੋ ਗਿਆ
ਸਹੁਰੇ ਦੀ ਅਜਿਹੀਆਂ ਹਰਕਤਾਂ ਤੋਂ ਪਰੇਸ਼ਾਨ ਨੂੰਹ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਪੁਲਿਸ ਨੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਖੋਜਬੀਣ ਸ਼ੁਰੂ ਕਰ ਦਿੱਤੀ ਹੈ। ਇਸ ਹਰਕਤ ਤੋਂ ਬਾਅਦ ਮੁਲਜ਼ਮ ਸਹੁਰਾ ਫ਼ਰਾਰ ਹੋ ਗਿਆ ਹੈ।
ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ 8 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੇ ਦੋ ਬੱਚੇ ਹਨ , ਰੋਜ਼ੀ ਰੋਟੀ ਲਈ ਉਸਦਾ ਪਤੀ ਵਿਦੇਸ਼ ਗਿਆ ਹੈ । ਉਸਦਾ ਸਹੁਰਾ ਹਰਜਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਹੈ। ਉਹ ਸਵੇਰ ਤੋਂ ਹੀ ਸ਼ਰਾਬ ਪਾਣੀ ਸ਼ੁਰੂ ਕਰ ਦਿੰਦਾ ਹੈ ਅਤੇ ਨਸ਼ੇ &lsquoਚ ਟੱਲੀ ਹੋਣ ਤੋਂ ਬਾਅਦ ਸਹੁਰੇ ਨੂੰ ਕੋਈ ਸਮਝ ਨਹੀਂ ਰਹਿੰਦੀ। ਸ਼ਰਾਬ ਪੀ ਕੇ ਸਹੁਰੇ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਨੰਗਾ ਹੋ ਕੇ ਉਸ ਦੇ ਸਾਹਮਣੇ ਖੜ੍ਹੋ ਹੋ ਗਿਆ। ਲਿਹਾਜ਼ਾ ਨੂੰਹ ਨੇ ਸੀਸੀਟੀਵੀ ਫੁਟੇਜ ਸਮੇਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।  ਪੁਲਿਸ ਨੇ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ।