image caption:

ਕਸ਼ਮੀਰ ‘ਤੇ ਹੋ ਸਕਦੈ ਅੱਤਵਾਦੀ ਹਮਲਾ, ਅਲਕਾਇਦਾ ਚੀਫ਼ ਨੇ ਦਿੱਤੀ ਧਮਕੀ

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਸੰਗਠਨਾਂ &lsquoਤੇ ਲਗਾਤਾਰ ਕਸਦੇ ਸ਼ਿਕੰਜੇ ਨਾਲ ਅਲਕਾਇਦਾ ਬੌਖਲਾ ਗਿਆ ਹੈ । ਜਿਸ ਕਾਰਨ ਅਲਕਾਇਦਾ ਚੀਫ਼ ਨੇ ਇਕ ਵੀਡੀਓ ਜਾਰੀ ਕਰ ਕਸ਼ਮੀਰ ਸਬੰਧੀ ਭਾਰਤ ਨੂੰ ਧਮਕੀ ਦਿੱਤੀ ਹੈ । ਇਸ ਵੀਡੀਓ ਵਿੱਚ ਅਲਕਾਇਦਾ ਸਰਗਨਾ ਆਯਮਾਨ ਅਲ ਜਵਾਹਿਰੀ ਨੇ ਕਿਹਾ ਹੈ ਕਿ ਭਾਰਤੀ ਫ਼ੌਜ ਤੇ ਜੰਮੂ-ਕਸ਼ਮੀਰ ਦੀ ਸਰਕਾਰ &lsquoਤੇ ਲਗਾਤਾਰ ਹਮਲੇ ਜਾਰੀ ਰਹਿਣੇ ਚਾਹੀਦੇ ਹਨ ।ਅਲਕਾਇਦਾ ਵੱਲੋਂ ਜਾਰੀ ਇਸ ਵੀਡੀਓ ਮੈਸੇਜ ਨੂੰ &lsquoਡੌਂਟ ਫਾਰਗੈਂਟ ਕਸ਼ਮੀਰ&rsquo ਟਾਈਟਲ ਨਾਲ ਜਾਰੀ ਕੀਤਾ ਗਿਆ ਹੈ । ਇਸ ਵੀਡੀਓ ਵਿੱਚ ਅਲਕਾਇਦਾ ਸਰਗਨਾ ਨੇ ਕਸ਼ਮੀਰ ਵਿੱਚ ਸਰਹੱਦ ਪਾਰ ਤੋਂ ਅੱਤਵਾਦ ਨੂੰ ਭੜਕਾਉਣ ਦੀ ਗੱਲ ਕੀਤੀ ਹੈ ।
ਜਵਾਹਿਰੀ ਨੇ ਕਸ਼ਮੀਰ ਵਿੱਚ ਅੱਤਵਾਦੀਆਂ ਨੂੰ &lsquoਕਸ਼ਮੀਰ ਵਿੱਚ ਮੁਜ਼ਾਹਿਦੀਨ&rsquo ਨਾਲ ਸੰਬੋਧਨ ਕਰਦੇ ਹੋਏ ਭਾਰਤੀ ਫ਼ੌਜ ਤੇ ਸਰਕਾਰ &lsquoਤੇ ਲਗਾਤਾਰ ਹਮਲੇ ਕੀਤੇ ਜਾਣ ਲਈ ਕਿਹਾ ਹੈ । ਉਸਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਨਾਲ ਭਾਰਤ ਦੀ ਅਰਥ-ਵਿਵਸਥਾ ਬਰਬਾਦ ਹੋਵੇਗੀ. ਜਿਸ ਨਾਲ ਲੋਕਾਂ ਤੇ ਯੰਤਰਾਂ ਦਾ ਨੁਕਸਾਨ ਹੋਵੇਗਾ । ਦੱਸ ਦੇਈਏ ਕਿ ਇਸ ਵੀਡੀਓ ਵਿੱਚ ਜਵਾਹਿਰੀ ਦੇ ਸੱਜੇ ਹੱਥ ਵਿੱਚ ਰਾਈਫਲ ਤੇ ਖੱਬੇ ਹੱਥ ਵਿੱਚ ਕੁਰਾਨ ਸੀ । ਹਾਲਾਂਕਿ ਜਵਾਹਿਰੀ ਨੇ ਆਪਣੇ ਇਸ ਵੀਡੀਓ ਵਿੱਚ ਕਿਤੇ ਵੀ ਮਾਰੇ ਗਏ ਅੱਤਵਾਦੀ ਜ਼ਾਕਿਰ ਮੂਸਾ ਦਾ ਜ਼ਿਕਰ ਨਹੀਂ ਕੀਤਾ । ਦੱਸ ਦੇਈਏ ਕਿ ਜ਼ਾਕਿਰ ਮੂਸਾ ਅਲਕਾਇਦਾ ਦੀ ਭਾਰਤੀ ਇਕਾਈ ਦਾ ਫਾਉਂਡਰ ਸੀ ।
ਜਵਾਹਿਰੀ ਨੇ ਇਸ ਵਿੱਚ ਕਿਹਾ ਕਿ ਕਸ਼ਮੀਰ ਵਿੱਚ ਲੜਾਈ ਕੋਈ ਵੱਖ ਮਾਮਲਾ ਨਹੀਂ ਹੈ, ਬਲਕਿ ਦੁਨੀਆ ਭਰ ਦੇ ਮੁਸਲਮਾਨਾਂ ਦਾ ਜਿਹਾਦ ਹੈ । ਇੰਨਾ ਹੀ ਨਹੀਂ ਜਵਾਹਿਰੀ ਵੱਲੋਂ ਵੀਡੀਓ ਵਿੱਚ ਅੱਤਵਾਦੀਆਂ ਨੂੰ ਕਸ਼ਮੀਰ ਵਿੱਚ ਮਸਜਿਦਾਂ, ਬਾਜ਼ਾਰਾਂ ਤੇ ਜਿੱਥੇ ਮੁਸਲਿਮ ਜਗ੍ਹਾ ਹੋਣ ਉੱਥੇ ਹਮਲਾ ਨਾ ਕਰਨ ਦੀ ਹਦਾਇਤ ਦਿੱਤੀ ਜਾਂ ਰਹੀ