image caption:

ਨੀਰੂ ਦੀ ਭੈਣ ਰੁਬੀਨਾ ਹੁਣ ਫਿਲਮਾਂ ਦੀ ਲਗਾਏਗੀ ਝੜੀ

ਨੀਰੂ ਬਾਜਵਾ ਪਾਲੀਵੁਡ ਇੰਡਸਟਰੀ ਦੀ ਬਹੁਤ ਹੀ ਮਸ਼ਹੂਰ ਅਦਾਕਾਰਾ ਹੈ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਨੀਰੂ ਬਾਜਵਾ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੱਡਾ ਨਾਮ ਹੈ। ਪੰਜਾਬੀ ਸਿਨੇਮਾਂ ਦੀਆਂ ਚੌਣਵੀਆਂ ਅਦਾਕਾਰਾਂ ਦੀ ਲਾਈਨ &lsquoਚ ਪਹਿਲੇ ਸਥਾਨ &lsquoਤੇ ਰਹਿਣ ਵਾਲੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਲਈ ਵੀ ਇਹ ਸਾਲ ਖਾਸ ਹੋਣ ਵਾਲਾ ਹੈ। ਇਸ ਸਾਲ ਰੁਬੀਨਾ ਬਾਜਵਾ ਵੀ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੀ ਲਾਈਨ ਲਗਾਉਣ ਜਾ ਰਹੈ ਹੈ। 12 ਜੁਲਾਈ ਨੂੰ ਆਪਣੇ ਡ੍ਰੀਮ ਪ੍ਰੋਜੈਕਟ &lsquoਮੁੰਡਾ ਹੀ ਚਾਹੀਦਾ&rsquo ਨਾਲ ਸਿਨੇਮਾ &lsquoਤੇ ਆਉਣ ਵਾਲੀ ਰੁਬੀਨਾ ਬਾਜਵਾ ਫ਼ਿਲਮ ਦੇ ਪ੍ਰਚਾਰ &lsquoਚ ਪੂਰੀ ਤਰ੍ਹਾਂ ਰੁੱਝੀ ਹੋਈ ਹੈ।
ਪਿਛਲੇ ਮਹੀਨੇ ਹੀ ਹਰੀਸ਼ ਵਰਮਾ ਅਤੇ ਅਮਰਿੰਦਰ ਗਿੱਲ ਨਾਲ ਫ਼ਿਲਮ &lsquoਲਾਈਏ ਜੇ ਯਾਰੀਆਂ&rsquo ਤੋਂ ਬਾਅਦ ਉਹ ਫਿਰ ਵਾਪਸੀ ਕਰ ਰਹੇ ਹਨ। &lsquoਮੁੰਡਾ ਹੀ ਚਾਹੀਦਾ&rsquo ਤੋਂ ਬਾਅਦ ਰੁਬੀਨਾ ਬਾਜਵਾ ਪੰਜਾਬੀ ਫ਼ਿਲਮ &lsquoਨਾਨਕਾ ਮੇਲ&rsquo &lsquoਚ ਵੀ ਰੌਸ਼ਨ ਪ੍ਰਿੰਸ ਦੇ ਨਾਲ ਮੁੱਖ ਭੂਮਿਕਾ &lsquoਚ ਨਜ਼ਰ ਆਉਣ ਵਾਲੀ ਹੈ। ਰੁਬੀਨਾ ਬਾਜਵਾ ਗਾਇਕ ਅਤੇ ਕਲਾਕਾਰ ਨਿੰਜਾ ਨਾਲ ਫ਼ਿਲਮ &lsquoਗੁੱਡ ਲੱਕ ਜੱਟਾ&rsquo &lsquoਚ ਵੀ ਅਹਿਮ ਭੂਮਿਕਾ &lsquoਚ ਨਜ਼ਰ ਆਏਗੀ। ਸਿਰਫ ਇੰਨਾ ਹੀ ਨਹੀਂ ਰੁਬੀਨਾ ਬਾਜਵਾ ਗਾਇਕ ਅਤੇ ਅਦਾਕਾਰ ਜੌਰਡਨ ਸੰਧੂ ਨਾਲ ਵੀ ਇਸ ਸਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਜੌਰਡਨ ਸੰਧੂ ਨਾਲ ਉਹ ਫ਼ਿਲਮ ਗਿੱਦੜ ਸਿੰਗੀ &lsquoਚ ਲੀਡ ਰੋਲ ਨਿਭਾ ਰਹੇ ਹਨ।
ਦੇਖਣਾ ਹੋਵੇਗਾ ਕਿ ਨੀਰੂ ਬਾਜਵਾ ਦੇ ਨਾਲ ਹੁਣ ਉਹਨਾਂ ਦੀ ਭੈਣ ਦਾ ਇਹ ਸਫ਼ਰ ਹੋਰ ਕਿਹੜੀਆਂ ਮੰਜ਼ਿਲਾਂ ਤੈਅ ਕਰ ਕਰਦਾ ਹੈ। ਫਿਲਹਾਲ ਹੁਣ 12 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ &lsquoਮੁੰਡਾ ਹੀ ਚਾਹੀਦਾ&rsquo ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਨੀਰੂ ਬਾਜਵਾ ਸੋਸ਼ਲ ਮੀਡੀਆ &lsquoਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਜਟਸ ਬਾਰੇ ਅਪਡੇਟ ਕਰਦੀ ਰਹਿੰਦੀ ਹੈ।  ਹਾਲ ਹੀ &lsquoਚ ਨੀਰੂ ਬਾਜਵਾ ਆਪਣੀ ਭੈਣ ਨਾਲ ਉਹਨਾਂ ਦੀ ਫਿਲਮ ਮੁੰਡਾ ਹੀ ਚਾਹੀਦਾ ਦੀ ਪ੍ਰੋਮੋਸ਼ਨ ਕਰਦੀ ਨਜ਼ਰ ਆਈ। ਨੀਤੂ ਬਾਜਵਾ ਦੀ ਜੋੜੀ ਅਕਸਰ ਹੀ ਦਿਲਜੀਤ ਨਾਲ ਪਸੰਦ ਕੀਤੀ ਜਾਂਦੀ ਹੈ। ਦੋਨਾਂ ਨੇ ਕਈ ਫਿਲਮਾਂ ਇਕੱਠਿਆਂ &lsquoਚ ਕੀਤੀਆਂ ਹਨ। ਦੋਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।