image caption:

ਕੋਹਲੀ ਨੂੰ ਸਿਰਫ ਇੱਕ ਪੋਸਟ ਲਈ ਮਿਲਦੇ ਸਾਢੇ 13 ਲੱਖ, ਕਮਾਈ ਦਾ ਹੋਇਆ ਖੁਲਾਸਾ

ਨਵੀਂ ਦਿੱਲੀ: ਆਈਸੀਸੀ ਵਨਡੇ ਤੇ ਟੈਸਟ ਰੈਂਕਿੰਗ &lsquoਚ ਨੰਬਰ ਵਨ ਬਣੇ ਰਹਿਣ ਵਾਲੇ ਭਾਰਤੀ ਬੱਲੇਬਾਜ਼ ਤੇ ਕਪਤਾਨ ਵਿਰਾਟ ਕੋਹਲੀ ਦੀ ਇੱਕ ਇੰਸਟਾਗ੍ਰਾਮ ਪੋਸਟ ਦੀ ਕਮਾਈ ਦਾ ਖੁਲਾਸਾ ਹੋ ਗਿਆ ਹੈ। ਵਿਰਾਟ ਕੋਹਲੀ ਦੇ ਇੱਕ ਇੰਸਟਾਗ੍ਰਾਮ ਪੋਸਟ ਦੀ ਕਮਾਈ ਲੱਖਾਂ &lsquoਚ ਹੁੰਦੀ ਹੈ। ਇਸ ਦਾ ਖੁਲਾਸਾ ਖੁਦ ਇੰਸਟਾਗ੍ਰਾਮ ਦੀ ਰਿਚ ਲਿਸਟ ਨੇ ਕੀਤਾ ਹੈ।

ਇੰਸਟਾਗ੍ਰਾਮ ਦੀ ਰਿਚ ਲਿਸਟ 'ਚ ਲਗਾਤਾਰ ਦੂਜੀ ਵਾਰ ਸ਼ਾਮਲ ਹੋਏ ਕੋਹਲੀ ਇਨ੍ਹਾਂ &lsquoਚ 9ਵੇਂ ਸਥਾਨ &lsquoਤੇ ਹਨ। ਹੌਪਰ ਐਚਕਿਊ ਮੁਤਾਬਕ ਵਿਰਾਟ ਕੋਹਲੀ ਨੂੰ ਇੱਕ ਇੰਸਟਾ ਪੋਸਟ ਲਈ 13 ਲੱਖ 57 ਹਜ਼ਾਰ ਰੁਪਏ ਮਿਲਦੇ ਹਨ, ਜੋ ਇੱਕ ਵੱਡੀ ਰਕਮ ਹੈ। ਇੰਸਟਾਗ੍ਰਾਮ &lsquoਤੇ ਪੋਸਟ ਦੀ ਕਮਾਈ ਦੇ ਮਾਮਲੇ &lsquoਚ ਫੇਮ ਫੁਟਬਾਲ ਪਲੇਅਰ ਕ੍ਰਿਸਟਿਆਨੋ ਰੋਨਾਲਡੋ ਸਭ ਤੋਂ ਅੱਗੇ ਹਨ।

ਵਿਰਾਟ ਦੇ ਇੰਸਟਾਗ੍ਰਾਮ &lsquoਤੇ 36 ਮਿਲੀਅਨ ਫੌਲੋਅਰ ਹਨ। ਇਸ ਮਾਮਲੇ &lsquoਚ ਉਹ ਭਾਰਤ ਦੇ ਪਹਿਲੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਦੇ ਫੈਨਸ ਦੀ ਗਿਣਤੀ ਇੰਨੀ ਜ਼ਿਆਦਾ ਹੈ। ਅਕਸਰ ਹੀ ਵਿਰਾਟ ਆਪਣੀ ਪਤਨੀ ਅਨੁਸ਼ਕਾ ਨਾਲ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ &lsquoਤੇ ਸ਼ੇਅਰ ਕਰਦੇ ਰਹਿੰਦੇ ਹਨ।
ਕੋਹਲੀ 3 ਅਗਸਤ ਤੋਂ ਵੈਸਟਇੰਡੀਜ਼ ਦੌਰੇ &lsquoਤੇ ਟੀ-20, ਵਨਡੇ ਤੇ ਟੈਸਟ ਸੀਰੀਜ਼ ਖੇਡਦੇ ਨਜ਼ਰ ਆਉਣਗੇ। ਟੈਸਟ ਸੀਰੀਜ਼ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ੀਪ ਦਾ ਹਿੱਸਾ ਹੈ।