image caption:

BCCI ਨਹੀਂ ਕਰ ਰਹੀ ਸਹੀ ਤਰੀਕੇ ਨਾਲ ਟੀਮ Select : ਗਾਂਗੁਲੀ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਵੱਲੋਂ ਵੈਸਟਇੰਡੀਜ਼ ਦੌਰੇ ਲਈ ਚੁਣੀ ਟੀਮ ਨੂੰ ਲੈ ਕੇ ਚੋਣ ਕਮੇਟੀ &lsquoਤੇ ਸਵਾਲ ਚੁੱਕੇ ਗਏ ਹਨ । ਸੌਰਵ ਗਾਂਗੁਲੀ ਨੇ ਵਨਡੇ ਟੀਮ ਵਿੱਚ ਅਜਿੰਕੀਆ ਰਹਾਣੇ ਤੇ ਸ਼ੁਭਮਨ ਗਿੱਲ ਦੇ ਨਾ ਹੋਣ &lsquoਤੇ ਹੈਰਾਨੀ ਜਤਾਈ ਹੈ । ਜਿਸ ਬਾਰੇ ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਟੀਮ ਵਿੱਚ ਕੁਝ ਅਜਿਹੇ ਖਿਡਾਰੀ ਹਨ ਜੋ ਸਾਰੇ ਫਾਰਮੈੱਟ ਵਿੱਚ ਆਸਾਨੀ ਨਾਲ ਖੇਡ ਸਕਦੇ ਹਨ ।

ਗਾਂਗੁਲੀ ਨੇ ਟਵਿੱਟਰ &lsquoਤੇ ਚੋਣਕਾਰਾਂ ਨੂੰ ਲੰਮੇ ਹੱਥੀ ਲੈਂਦੇ ਹੋਏ ਆਪਣੀ ਭੜਾਸ ਕੱਢੀ । ਗਾਂਗੁਲੀ ਨੇ ਕਿਹਾ ਕਿ ਚੋਣਕਾਰਾਂ ਦਾ ਮੁੱਖ ਕੰਮ ਸਰਵਸ੍ਰੇਸ਼ਠ ਉਪਲੱਬਧ ਟੀਮ ਦੀ ਚੋਣ ਕਰਨਾ ਹੋਣਾ ਚਾਹੀਦਾ ਹੈ ਨਾ ਕਿ ਲੋਕਾਂ ਨੂੰ ਖੁਸ਼ ਕਰਨਾ । ਬੁੱਧਵਾਰ ਨੂੰ ਗਾਂਗੁਲੀ ਨੇ ਟਵੀਟ ਕਰਕੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਭਾਰਤੀ ਸਿਲੈਕਸ਼ਨ ਕਮੇਟੀ ਲੈਅ ਤੇ ਆਤਮਵਿਸ਼ਵਾਸ ਲਈ ਸਾਰੇ ਫਾਰਮੈੱਟ ਵਿੱਚ ਸਮਾਨ ਖਿਡਾਰੀਆਂ ਨੂੰ ਚੁਣੇ ।

ਉਨ੍ਹਾਂ ਕਿਹਾ ਕਿ ਕੁਝ ਖਿਡਾਰੀ ਹੀ ਅਜਿਹੇ ਹੁੰਦੇ ਹਨ ਜੋ ਸਾਰੇ ਫਾਰਮੈੱਟ ਵਿੱਚ ਖੇਡਦੇ ਹਨ । ਉਨ੍ਹਾਂ ਕਿਹਾ ਕਿ ਇੱਥੇ ਸਾਰਿਆਂ ਨੂੰ ਖੁਸ਼ ਕਰਨਾ ਜ਼ਰੂਰੀ ਨਹੀਂ ਹੈ, ਪਰ ਦੇਸ਼ ਲਈ ਸਰਵਸ੍ਰੇਸ਼ਠ ਟੀਮ ਦੀ ਚੋਣ ਕਰਨਾ ਅਤੇ ਚੋਣ ਵਿਚ ਨਿਰੰਤਰਤਾ ਬਣਾਏ ਰੱਖਣਾ ਮਹੱਤਵਪੂਰਨ ਹੈ । ਉਨ੍ਹਾਂ ਕਿਹਾ ਕਿ ਟੀਮ ਵਿੱਚ ਕਈ ਅਜਿਹੇ ਖਿਡਾਰੀ ਹਨ ਜੋ ਸਾਰੇ ਫਾਰਮੈੱਟ ਵਿੱਚ ਖੇਡ ਸਕਦੇ ਹਨ । ਸ਼ੁਭਮਨ ਗਿੱਲ ਤੇ ਰਹਾਣੇ ਨੂੰ ਵਨਡੇ ਟੀਮ ਵਿੱਚ ਨਾ ਦੇਖ ਕੇ ਹੈਰਾਨੀ ਹੋਈ ।

ਜ਼ਿਕਰਯੋਗ ਹੈ ਕਿ ਸ਼ੁਭਮਨ ਨੇ ਵੈਸਟਇੰਡੀਜ਼ ਖਿਲਾਫ ਖੇਡੇ ਗਏ ਪੰਜ ਮੈਚਾਂ ਵਿੱਚ 212 ਦੌੜਾਂ ਬਣਾਈਆਂ । ਇਸ ਦੌਰਾਨ ਉਸ ਨੇ ਤਿੰਨ ਅਰਧ ਸੈਂਕੜੇ ਜੜੇ । IPL ਦੇ ਪਿਛਲੇ ਸੀਜ਼ਨ ਵਿੱਚ ਸ਼ੁਭਮਨ ਅਮੇਜ਼ਿੰਗ ਪਲੇਅਰ ਆਫ਼ ਦ ਟੂਰਨਾਮੈਂਟ ਵੀ ਰਿਹਾ । ਇਸ ਸਬੰਧੀ ਸ਼ੁਭਮਨ ਨੇ ਕਿਹਾ ਕਿ ਉਹ ਐਤਵਾਰ ਨੂੰ ਭਾਰਤੀ ਟੀਮ ਵਿੱਚ ਚੁਣੇ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ । ਉਸਨੇ ਕਿਹਾ ਕਿ ਉਸਨੂੰ ਉਮੀਦ ਸੀ ਕਿ ਉਹ ਕਿਸੇ ਇੱਕ ਟੀਮ ਵਿੱਚ ਚੁਣਿਆ ਜਾਵੇਗਾ, ਪਰ ਟੀਮ ਵਿੱਚ ਚੋਣ ਨਾ ਹੋਣ ਕਾਰਨ ਉਹ ਨਿਰਾਸ਼ ਹੈ ।

ਦੱਸ ਦੇਈਏ ਕਿ ਐਤਵਾਰ ਨੂੰ ਐੱਮ. ਐੱਸ. ਕੇ ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਐਤਵਾਰ ਨੂੰ ਵੈਸਟਇੰਡੀਜ਼ ਦੌਰੇ ਲਈ ਟੀ-20, ਵਨ ਡੇ ਅਤੇ ਟੈਸਟ ਮੈਚਾਂ ਲਈ ਟੀਮ ਦੀ ਚੋਣ ਕੀਤੀ। ਰਵਿੰਦਰ ਜਡੇਜਾ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਰਿਸ਼ਭ ਪੰਤ, ਅਤੇ ਕੇ. ਐੱਲ. ਰਾਹੁਲ ਨੂੰ ਛੱਡ ਕੇ ਕਿਸੇ ਵੀ ਹੋਰ ਭਾਰਤੀ ਖਿਡਾਰੀ ਨੂੰ ਵੈਸਟਇੰਡੀਜ਼ ਦੌਰੇ ਲਈ ਨਹੀਂ ਚੁਣਿਆ ਗਿਆ ਹੈ ।

ਟੈਸਟ ਟੀਮ ਦੇ ਉਪ ਕਪਤਾਨ ਰਹਾਣੇ 17 ਮਹੀਨੇ ਤੋਂ ਵਨਡੇ ਮੈਚ ਤੋਂ ਬਾਹਰ ਹਨ। ਰਹਾਣੇ ਦੀ ਵਰਲਡ ਕੱਪ &lsquoਚ ਚੋਣ ਨਾ ਕਰਨ &lsquoਤੇ ਕਾਫੀ ਆਲੋਚਨਾ ਕੀਤੀ ਗਈ ਸੀ। ਰਹਾਣੇ ਤਕਨੀਕੀ ਤੌਰ &lsquoਤੇ ਮਜਬੂਤ ਖਿਡਾਰੀ ਹਨ ਤੇ ਗਾਂਗੁਲੀ ਉਸ ਨੂੰ ਟੀਮ &lsquoਚ ਦੇਖਣਾ ਚਾਹੁੰਦੇ ਹਨ।