image caption:

ਚੀਨ ਵੱਲੋਂ ਭਾਰਤ-ਪਾਕਿ ਦੋਵਾਂ ਨੂੰ ਸੰਜਮ ਵਰਤਣ ਦੀ ਨਸੀਹਤ

ਬੀਜਿੰਗ- ਕਸ਼ਮੀਰ ਦੇ ਤਾਜ਼ਾ ਹਾਲਾਤ ਉਤੇ ਚਿੰਤਾ ਪ੍ਰਗਟਾਉਂਦੇ ਹੋਏ ਚੀਨ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਅਜਿਹੇ ਇਕਪਾਸੜ ਫੈਸਲਿਆਂ ਤੋਂ ਬਚਣ, ਜਿਸ ਨਾਲ ਮੌਜੂਦਾ ਹਾਲਾਤ ਬਦਲੇ ਤੇ ਦੋਵਾਂ ਵਿਚਕਾਰ ਤਣਾਅ ਵਧੇ।
ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਯਿੰਗ ਨੇ ਕੱਲ੍ਹ ਭਾਰਤ 'ਚ ਧਾਰਾ 370 ਭੰਗ ਕਰਨ ਦਾ ਜ਼ਿਕਰ ਕੀਤੇ ਬਗੈਰ ਕਿਹਾ ਕਿ ਕਸ਼ਮੀਰ ਦੇ ਤਾਜ਼ਾ ਹਾਲਾਤ 'ਤੇ ਚੀਨ ਬੇਹੱਦ ਚਿੰਤਤ ਹੈ। ਕਸ਼ਮੀਰ ਦੇ ਮੁੱਦੇ 'ਤੇ ਚੀਨ ਦੀ ਸਥਿਤੀ ਸਪੱਸ਼ਟ ਹੈ। ਇਹ ਮੁੱਦਾ ਭਾਰਤ ਅਤੇ ਪਾਕਿਸਤਾਨ ਨੂੰ ਵਿਰਾਸਤ ਵਿੱਚ ਮਿਲਿਆ ਹੈ। ਇਸ ਬਾਰੇ ਕੌਮਾਂਤਰੀ ਭਾਈਚਾਰੇ ਦੀ ਵੀ ਇਹੀ ਰਾਏ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਵਾਂ ਧਿਰਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਗੱਲਬਾਤ ਰਾਹੀਂ ਤਾਜ਼ਾ ਵਿਵਾਦਾਂ ਦਾ ਹੱਲ ਕਰਨ ਅਤੇ ਨਾਲ ਹੀ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਕਾਇਮ ਰੱਖਣ।
ਪਿਛਲੇ ਹਫਤਿਆਂ 'ਚ ਕਸ਼ਮੀਰ ਮੁੱਦੇ 'ਤੇ ਚੀਨ ਦਾ ਇਹ ਦੂਜਾ ਬਿਆਨ ਹੈ। ਬੀਤੀ 26 ਜੁਲਾਈ ਨੂੰ ਚੀਨ ਨੇ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਨੂੰ ਸ਼ਾਂਤਮਈ ਗੱਲਬਾਤ ਰਾਹੀਂ ਕਸ਼ਮੀਰ ਮੁੱਦੇ ਨੂੰ ਹੱਲ ਕਰਨਾ ਚਾਹੀਦਾ ਹੈ। ਨਾਲ ਉਸ ਨੇ ਦੋਵਾਂ ਦੇਸ਼ਾਂ ਵਿਚਕਾਰ ਅਮਰੀਕਾ ਦੇ &lsquoਸਕਾਰਾਤਮਕ ਭੂਮਿਕਾ' ਨਿਭਾਉਣ ਦੀ ਗੱਲ ਦੀ ਵੀ ਹਮਾਇਤ ਕੀਤੀ ਸੀ। ਵਰਨਣ ਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਤੇ ਪਾਕਿ ਵਿਚਕਾਰ ਵਿਚੋਲਗੀ ਕਰਨ ਦੀ ਗੱਲ ਕਹੀ ਸੀ। ਇਹ ਗੱਲ ਵੀ ਉਨ੍ਹਾਂ ਨੇ ਵਾਸ਼ਿੰਗਟਨ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਵਿੱਚ ਕਹੀ ਸੀ, ਪਰ ਭਾਰਤ ਨੇ ਸਖਤ ਰੁਖ਼ ਦਾਰਨ ਕਰਦਿਆਂ ਟਰੰਪ ਦੀ ਪੇਸ਼ਕਸ਼ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਕਸ਼ਮੀਰ ਦੁਵੱਲਾ ਮੁੱਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਪੱਛਮੀ ਸਰਹੱਦ ਨਾਲ ਲੱਗੇ ਲੱਦਾਖ ਨੂੰ ਇਕ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਵਿਰੋਧ ਕਰਦਿਆਂ ਚੀਨ ਹਮੇਸ਼ਾ ਤੋਂ ਆਪਣੇ ਪੱਛਮੀ ਧੜੇ ਨੂੰ ਉਸ ਦੇ ਪ੍ਰਸ਼ਾਸਨਿਕ ਖੇਤਰ 'ਚ ਸ਼ਾਮਲ ਕਰਨ ਦਾ ਵਿਰੋਧ ਕਰਦਾ ਆ ਰਿਹਾ ਹੈ।