image caption:

ਦਿੱਲੀ ਦੇ ਲੋਕਾਂ ਨੂੰ ਹਰ ਮਹੀਨੇ ਮੁਫ਼ਤ ਮਿਲੇਗਾ 15 ਜੀਬੀ ਡਾਟਾ, ਕੇਜਰੀਵਾਲ ਨੇ ਦਿੱਤਾ ਵੱਡਾ ਤੋਹਫਾ

ਨਵੀਂ ਦਿੱਲੀ : ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਆਪਣੀ ਕੈਬਨਿਟ ਮੀਟਿੰਗ ਤੋਂ ਬਾਅਦ ਦਿੱਲੀ ਦੇ ਲੋਕਾਂ ਲਈ ਇਕ ਵਾਰ ਫਿਰ ਆਪਣੀ ਪੋਟਲੀ ਖੋਲ੍ਹ ਦਿੱਤੀ ਹੈ। ਮੁਫਤ ਬਿਜਲੀ-ਪਾਣੀ ਤੋਂ ਬਾਅਦ ਹੁਣ ਕੇਜਰੀਵਾਲ ਸਰਕਾਰ ਨੇ ਹਰ ਯੂਜ਼ਰ ਨੂੰ ਹਰ ਮਹੀਨੇ 15 ਜੀਬੀ ਡਾਟਾ ਦੇਣ ਦਾ ਵੱਡਾ ਐਲਾਨ ਕੀਤਾ ਹੈ।
ਦਿੱਲੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਵਾਲਿਆਂ ਲਈ ਵੱਡਾ ਐਲਾਨ ਕਰਦਿਆਂ ਹਰ ਯੂਜ਼ਰ ਨੂੰ ਮੁਫਤ ਇੰਟਰਨੈੱਟ ਦੇਣ ਦਾ ਵਾਅਦਾ ਕੀਤਾ ਸੀ। ਵੀਰਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਸੀਐੱਮ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਦੱਲੀ ਸਰਕਾਰ ਨੇ ਮੁਫਤ ਇੰਟਰਨੈੱਟ ਯੋਜਨਾ ਤਹਿਤ ਪੂਰੀ ਦਿੱਲੀ 'ਚ ਸਰਕਾਰ 11 ਹਜ਼ਾਰ ਵਾਈ-ਫਾਈ ਹਾਟ ਸਪਾਟ ਲਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਹਰ ਵਿਧਾਨ ਸਭਾ ਖੇਤਰ 'ਚ 100 ਹਾਟ-ਸਪਾਟ ਲਾਏ ਜਾਣਗੇ। ਇੰਨਾ ਹੀ ਨਹੀਂ ਬੱਸ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਸਹੂਲਤ ਹੋਵੇਗੀ। ਬੱਸ ਸਟੈਂਡ 'ਚ 4000 ਹਜ਼ਾਰ ਹਾਟ-ਸਪਾਟ ਲਾਏ ਜਾਣਗੇ।