image caption:

ਧੋਨੀ ਨੇ ਖਰੀਦੀ ਕਰੋੜਾਂ ਦੀ 'ਜੀਪ', ਪਤਨੀ ਨੇ ਕੀਤੀ ਘੁੰਡ ਚੁਕਾਈ

ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਵਿਕੇਟਕੀਪਰ ਮਹੇਂਦਰ ਸਿੰਘ ਧੋਨੀ ਨੂੰ ਗੱਡੀਆਂ ਦਾ ਕਾਫੀ ਸ਼ੌਕ ਹੈ ਇਸ ਬਾਰੇ ਸਭ ਜਾਣਦੇ ਹਨ। ਉਨ੍ਹਾਂ ਕੋਲ ਕਾਰਾਂ ਤੇ ਮੋਟਰਸਾਈਕਲਾਂ ਦੀ ਵਧੀਆ ਕੁਲੈਕਸ਼ਨ ਹੈ। ਮਾਹੀ ਕੋਲ ਔਡੀ ਤੋਂ ਲੈ ਕੇ ਬੀਐਮਡਬਲਿਊ ਤਕ ਕਈ ਕਾਰਾਂ ਹਨ। ਹੁਣ ਉਸ ਦੇ ਗੈਰਾਜ &lsquoਚ ਇੱਕ ਹੋਰ ਨਵੀਂ ਕਾਰ ਸ਼ਾਮਲ ਹੋਈ ਹੈ। ਜੀ ਹਾਂ, ਧੋਨੀ ਨੇ ਹਾਲ ਹੀ &lsquoਚ ਨਵੀਂ ਕਾਰ ਖਰੀਦੀ ਹੈ, ਜਿਸ ਦੀ ਭਾਰਤ &lsquoਚ ਕੀਮਤ 1.07 ਕਰੋੜ ਰੁਪਏ ਹੈ।

ਇਹ ਕਾਰ ਹੈ &lsquoGrand Cherokee&rsquo। ਇਸ ਕਾਰ ਦੀ ਖ਼ੂਬੀਆਂ ਦੇਖਣ ਤੋਂ ਬਾਅਦ ਮਾਹੀ ਇਸ ਕਾਰ ਨੂੰ ਆਪਣੇ ਘਰ ਲੈ ਕੇ ਆਏ ਹਨ। ਇਸ ਦੀ ਤਸਵੀਰ ਉਨ੍ਹਾਂ ਦੀ ਪਤਨੀ ਸਾਕਸ਼ੀ ਨੇ ਇੰਸਟਾਗ੍ਰਾਮ &lsquoਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਸਾਕਸ਼ੀ ਨੇ ਇਸ ਨੂੰ ਕੈਪਸ਼ਨ ਵੀ ਦਿੱਤਾ। ਧੋਨੀ ਇਨ੍ਹੀਂ ਦਿਨੀਂ ਆਪਣੇ ਘਰ ਨਹੀਂ ਹਨ, ਉਹ ਭਾਰਤੀ ਫ਼ੌਜ ਦੇ ਨਾਲ ਕਸ਼ਮੀਰ &lsquoਚ ਟ੍ਰੇਨਿੰਗ ਲੈ ਰਹੇ ਹਨ, ਜਿਸ ਦੀਆਂ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ &lsquoਤੇ ਛਾ ਜਾਂਦੀਆਂ ਹਨ।

ਜੇਕਰ ਕਾਰ ਦੀ ਗੱਲ ਕਰੀਏ ਤਾਂ ਜੀਪ ਕੰਪਨੀ ਦੀ &lsquoਗ੍ਰੈਂਡ ਚੇਰੋਕੀ&rsquo ਸਭ ਤੋਂ ਮਹਿੰਗੀ SUV ਹੈ। ਇਹ ਪੰਜ ਸੀਟਰ ਕਾਰ ਹੈ ਜਿਸ &lsquoਚ 3604 ਸੀਸੀ ਇੰਜਣ ਹੈ। ਇਹ ਕਾਰ ਆਪਣੇ ਦਮਦਾਰ ਇੰਜਣ ਤੇ ਸੋਹਣੀ ਦਿੱਖ ਕਰਕੇ ਮਸ਼ਹੂਰ ਹੈ।