image caption:

ਧਾਰਾ 370 ਤੋੜਨ 'ਤੇ ਅਮਰੀਕਾ ਤੋਂ ਬਾਅਦ ਭਾਰਤ ਦੇ ਹੱਕ 'ਚ ਰੂਸ ਦਾ ਵੱਡਾ ਐਲਾਨ

ਨਵੀਂ ਦਿੱਲੀ: ਅਮਰੀਕਾ ਤੋਂ ਬਾਅਦ ਹੁਣ ਰੂਸ ਨੇ ਕਸ਼ਮੀਰ ਮੁੱਦੇ &lsquoਤੇ ਭਾਰਤ ਦਾ ਸਾਥ ਦਿੱਤਾ ਹੈ। ਰੂਸ ਨੇ ਕਿਹਾ ਕਿ ਭਾਰਤ ਨੇ ਸੰਵਿਧਾਨਿਕ ਦਾਇਰੇ &lsquoਚ ਰਹਿ ਕੇ ਜੰਮੂ-ਕਸ਼ਮੀਰ &lsquoਤੇ ਫੈਸਲਾ ਲਿਆ ਹੈ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਕਿਹਾ, &ldquoਮਾਸਕੋ ਉਮੀਦ ਕਰਦਾ ਹੈ ਕਿ ਦਿੱਲੀ ਵੱਲੋਂ ਜੰਮੂ-ਕਸ਼ਮੀਰ ਦੀ ਸਥਿਤੀ &lsquoਚ ਬਦਲਾਅ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਖੇਤਰ ਦੀ ਸਥਿਤੀ ਨੂੰ ਵਿਗੜਣ ਨਹੀਂ ਦੇਣਗੇ।&rdquo

ਮੰਤਰਾਲਾ ਨੇ ਕਿਹਾ, &ldquoਅਸੀਂ ਇਸ ਤੱਥ ਨੂੰ ਧਿਆਨ &lsquoਚ ਰੱਖ ਕੇ ਅੱਗੇ ਵੱਧ ਰਹੇ ਹਾਂ ਕਿ ਜੰਮੂ-ਕਸ਼ਮੀਰ ਦੇ ਹਾਲਾਤ &lsquoਚ ਬਦਲਾਅ ਅਤੇ ਉਸ ਨੂੰ ਵੰਡ ਕੇ ਦੋ ਕੇਂਦਰ ਪ੍ਰਸਾਸ਼ਿਤ ਸੂਬੇ ਬਣਾਉਣ ਦਾ ਫੈਸਲਾ ਭਾਰਤੀ ਸੰਵਿਧਾਨ ਦੇ ਦਾਇਰੇ &lsquoਚ ਹੈ।&rdquo

ਉਨ੍ਹਾਂ ਅੱਗੇ ਕਿਹਾ, &ldquoਅਸੀਂ ਉਮੀਦ ਕਰਦੇ ਹਾਂ ਕੀ ਦੋਵੇਂ ਦੇਸ਼ ਮੱਤਭੇਦਾਂ ਨੂੰ ਰਾਜਨੀਤਕ ਅਤੇ ਕੂਟਨੀਤਕ ਤਰੀਕੀਆਂ ਨਾਲ ਸ਼ਿਮਲਾ ਸਮਝੌਤਾ-1972 ਅਤੇ ਲਾਹੌਰ ਐਲਾਨ-ਪੱਤਰ-1999 ਤਹਿਤ ਦੋ ਪੱਖੀ ਆਧਾਰ ਤਹਿਤ ਸੁਲਝਾਉਣਗੇ।

ਜੰਮੂ-ਕਸ਼ਮੀਰ &lsquoਤੇ ਮੋਦੀ ਸਰਕਾਰ ਨੇ ਹਾਲ ਹੀ &lsquoਚ ਲਏ ਫੈਸਲੇ ਨੂੰ ਅਮਰੀਕਾ ਨੇ ਵੀ ਅੰਦਰੂਨੀ ਮਾਮਲਾ ਕਿਹਾ ਸੀ। ਹੁਣ ਦੋ ਮੁੱਖ ਦੇਸ਼ਾਂ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਬੈਕਫੁੱਟ &lsquoਤੇ ਹੈ। ਪਾਕਿ ਨੇ ਇਸ ਮਸਲੇ ਨੂੰ ਯੂਐਨ &lsquoਚ ਚੁੱਕਣ ਦੀ ਗੱਲ ਕੀਤੀ ਸੀ ਅਤੇ ਉਸ ਨੇ ਭਾਰਤ ਨਾਲ ਵਪਾਰਕ ਸਬੰਧ ਵੀ ਤੋੜ ਲਏ ਹਨ ਨਾਲ ਹੀ ਦੋ ਰੇਲ ਅਤੇ ਬੱਸ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਹੈ।