image caption:

ਜਹਾਜ਼ ਕਰੈਸ਼ ਦੌਰਾਨ ਅਮਰੀਕਾ 'ਚ ਭਾਰਤੀ ਡਾਕਟਰ ਜੋੜੇ ਤੇ ਨੌਜਵਾਨ ਧੀ ਦੀ ਮੌਤ

ਵਾਸ਼ਿੰਗਟਨ: ਅਮਰੀਕਾ &lsquoਚ ਇੱਕ ਛੋਟੇ ਪ੍ਰਾਈਵੇਟ ਜਹਾਜ਼ ਦੇ ਹਾਦਸਾਗ੍ਰਸਤ ਹੋਣ &lsquoਚ ਭਾਰਤੀ ਮੂਲ ਦੇ ਡਾਕਟਰ ਜੋੜੇ ਤੇ ਉਨ੍ਹਾਂ ਦੀ 19 ਸਾਲਾ ਧੀ ਦੀ ਮੌਤ ਹੋ ਗਈ। ਅਧਿਕਾਰੀਆ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਦੀ ਸਵੇਰ ਫਿਲਾਡੇਲਫਿਆ &lsquoਚ ਹੋਇਆ। ਅਮਰੀਕੀ ਮੀਡੀਆ ਮੁਤਾਬਕ ਮ੍ਰਿਤਕਾਂ ਦੀ ਪਹਿਚਾਣ ਡਾਕਟਰ ਜਸਵੀਰ ਖੁਰਾਨਾ (60), ਉਨ੍ਹਾਂ ਦੀ ਪਤਨੀ ਡਾਕਟਰ ਦਿਵਿਆ ਖੁਰਾਨਾ (54) ਤੇ ਧੀ ਕਿਰਨ ਖੁਰਾਨਾ (19) ਦੇ ਤੌਰ &lsquoਤੇ ਹੋਈ ਹੈ। ਡਾਕਟਰ ਜਸਵੀਰ ਦੀ ਇੱਕ ਹੋਰ ਧੀ ਹੈ, ਜੋ ਇਸ ਜਹਾਜ਼ &lsquoਚ ਸਵਾਰ ਨਹੀਂ ਸੀ।

ਅਮਰੀਕੀ ਮੀਡੀਆ &lsquoਚ ਆਈਆਂ ਖ਼ਬਰਾਂ ਮੁਤਾਬਕ, ਭਾਰਤੀ ਮੂਲ ਦੇ ਡਾ. ਜਸਵੀਰ ਇੱਕ ਪਾਇਲਟ ਸਨ ਤੇ ਉਨ੍ਹਾਂ ਕੋਲ ਲਾਈਸੈਂਸ ਵੀ ਸੀ, ਜਿਸ &lsquoਤੇ ਉਨ੍ਹਾਂ ਦੇ ਨਾਂ &lsquoਤੇ ਰਜਿਸਟਰਡ 44 ਸਾਲ ਪੁਰਾਣਾ ਜਹਾਜ਼ ਸੀ। ਡਾਕਟਰ ਰਿਸਰਚਰ ਪਤੀ ਤੇ ਪਤਨੀ ਨੇ ਏਮਜ਼ &lsquoਚ ਪਰੀਖਣ ਲਿਆ ਸੀ ਤੇ ਦੋ ਦਹਾਕਿਆਂ ਪਹਿਲਾਂ ਅਮਰੀਕਾ ਚਲੇ ਗਏ ਸੀ।


ਕੌਮੀ ਆਵਾਜਾਈ ਸੁਰੱਖਿਆ ਬੋਰਡ ਨੇ ਕਿਹਾ ਕਿ ਜਹਾਜ਼ ਸਵੇਰੇ 6 ਵਜੇ ਤੋਂ ਬਾਅਦ ਨਾਰਥਈਸਟ ਫਿਲਾਡੇਲਫਿਆ ਏਅਰਪੋਰਟ ਤੋਂ ਰਵਾਨਾ ਹੋ ਕੇ ਕੋਲੰਬਸ ਦੇ ਓਹੀਓ ਸਟੇਟ ਯੂਨੀਵਰਸੀਟੀ ਏਅਰਪੋਰਟ ਵੱਲ ਜਾ ਰਿਹਾ ਸੀ। ਇਹ ਜਹਾਜ਼ ਕਰੀਬ ਤਿੰਨ ਮਿੰਟ ਤਕ ਉਡਾਨ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਕਈ ਦਰੱਖਤਾਂ ਨਾਲ ਟਕਰਾਇਆ ਸੀ ਕਿਉਂਕਿ ਇਸ ਦਾ ਮਲਬਾ ਕਾਫੀ ਦੂਰ ਤਕ ਫੈਲਿਆ ਸੀ।