image caption:

ਟਰੰਪ ਅਤੇ ਕਲਿੰਟਨ ਦੇ ਨਜ਼ਦੀਕੀ ਰਹੇ ਅਰਬਪਤੀ ਵੱਲੋਂ ਜੇਲ 'ਚ ਖ਼ੁਦਕੁਸ਼ੀ

ਵਾਸ਼ਿੰਗਟਨ-  ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਨਜ਼ਦੀਕੀ ਰਹੇ ਜੈਫ਼ਰੀ ਐਪਸਟੀਨ (66) ਨੇ ਜੇਲ ਵਿਚ ਖ਼ੁਦਕੁਸ਼ੀ ਕਰ ਲਈ। ਜੈਫ਼ਰੀ ਉਪਰ ਜਿਸਮਫ਼ਰੋਸ਼ੀ ਲਈ ਨਾਬਾਲਗ ਕੁੜੀਆਂ ਦੀ ਤਸਕਰੀ ਦੇ ਦੋਸ਼ ਸਨ। ਸੋਸ਼ਲ ਮੀਡੀਆ 'ਤੇ ਆ ਰਹੀਆਂ ਟਿੱਪਣੀਆਂ ਵਿਚ ਜੈਫ਼ਰੀ ਐਪਸਟੀਨ ਦੀ ਮੌਤ ਨੂੰ ਹੱਤਿਆ ਕਰਾਰ ਦਿਤਾ ਜਾ ਰਿਹਾ ਹੈ। ਅਮਰੀਕਾ ਦੇ ਮਸ਼ਹੂਰ ਫ਼ਾਇਨਾਂਸਰ ਜੈਫ਼ਰੀ ਐਪਸਟੀਨ ਵਿਰੁੱਧ ਲੱਗੇ ਦੋਸ਼ਾਂ ਵਿਚ ਕਿਸੇ ਵੱਡੇ ਆਗੂ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਅਮਰੀਕੀ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਐਪਸਟੀਨ ਨੇ ਜੇਲ&bull ਵਿਚ ਫਾਹ ਲੈ ਲਿਆ। ਸ਼ਨਿੱਚਰਵਾਰ ਸਵੇਰੇ 7.30 ਵਜੇ ਉਸ ਦੀ ਲਾਸ਼ ਝੂਲਦੀ ਮਿਲਦੀ। ਐਪਸਟੀਨ ਨੇ ਜੁਲਾਈ ਵਿਚ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਵੀ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਸੀ।